ਬੈੱਡ ਦਾ ਕੰਮ ਵੀ ਦੇਵੇਗੀ ਮਾਰੂਤੀ ਦੀ ਇਹ ਕਾਰ
ਏਬੀਪੀ ਸਾਂਝਾ | 03 Jun 2018 02:39 PM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਦੀ ਕੰਪਨੀ ਮਾਰੂਤੀ ਸੁਜ਼ੂਕੀ ਹੁਣ ਮੋਸਟ ਵੈਲਿਊਏਬਲ ਆਟੋਮੋਬਾਈਲ ਬ੍ਰਾਂਡ 2018 ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। BrandZ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਮਾਰੂਤੀ ਨੂੰ ਨੌਵਾਂ ਸਥਾਨ ਮਿਲਿਆ ਹੈ। ਸੁਜ਼ੂਕੀ ਜਾਪਾਨ ਦੀ ਕੰਪਨੀ ਹੈ ਤੇ ਉੱਥੇ ਉਤਾਰੀਆਂ ਜਾ ਰਹੀਆਂ ਚੰਗੀਆਂ ਕਾਰਾਂ ਨੂੰ ਭਾਰਤ ਵਿੱਚ ਵੀ ਲਿਆਉਂਦੀ ਰਹਿੰਦੀ ਹੈ। ਇਨ੍ਹਾਂ ਵਿੱਚ ਹੀ ਸ਼ਾਮਲ ਹੈ ਸੁਜ਼ੂਕੀ ਦੀ ਮੋਸਟ ਕੰਫਰਟੇਬਲ ਕਾਰ। ਸੁਜ਼ੂਕੀ ਆਪਣੀ APV ਨੂੰ ਜਾਪਾਨ ਸਮੇਤ ਹੋਰਨਾਂ ਦੇਸ਼ਾਂ ਵਿੱਚ ਉਤਾਰ ਚੁੱਕੀ ਹੈ। ਪਰ ਹਾਲੇ ਤਕ ਇਸ ਨੂੰ ਭਾਰਤ ਵਿੱਚ ਉਤਾਰਿਆ ਨਹੀਂ ਗਿਆ। ਇਸ ਕਾਰ ਨੂੰ ਕੰਪਨੀ ਦੀ ਸਭ ਤੋਂ ਆਰਾਮਦਾਇਕ ਕਾਰ ਕਿਹਾ ਜਾਂਦਾ ਹੈ, ਕਿਉਂਕਿ ਇਸ ਨੂੰ ਯੂਟੀਲਿਟੀ ਤੇ ਕੰਪੈਕਟ ਬਾਡੀ ਨਾਲ ਡਿਜ਼ਾਈਨ ਕੀਤਾ ਗਿਆ ਹੈ। ਕਾਰ ਦੇ ਅੰਦਰ ਇੰਨਾ ਸਪੇਸ ਹੈ ਕਿ ਸੀਟਾਂ ਦੀ ਸਹਾਇਤਾ ਨਾਲ ਇੱਕ ਫੁੱਲ ਸਾਈਜ਼ ਦਾ ਬੈੱਡ ਤਿਆਰ ਹੋ ਜਾਂਦਾ ਹੈ। ਇਸ ਤੋਂ ਬਾਅਦ ਵੀ ਥੋੜ੍ਹੀ ਥਾਂ ਬਚ ਜਾਂਦੀ ਹੈ। APV ਦੇ ਇੰਟੀਰੀਅਰ ਨੂੰ ਵੀ ਖਾਸ ਬਣਾਇਆ ਗਿਆ ਹੈ ਤੇ ਕਈ ਯੁਟੀਲਿਟੀ ਪੁਆਇੰਟਸ ਦਾ ਧਿਆਨ ਰੱਖਿਆ ਗਿਆ ਹੈ। ਇਸ ਕਾਰ ਵਿੱਚ ਅੱਠ ਸਵਾਰੀਆਂ ਆਰਾਮ ਨਾਲ ਬੈਠ ਕੇ ਸਫ਼ਰ ਕਰ ਸਕਦੀਆਂ ਹਨ। ਗੱਡੀ ਦੀ ਕੁੱਲ ਲੰਬਾਈ 13.63 ਫੁੱਟ ਹੈ। APV ਦੀਆਂ ਖਾਸੀਅਤਾਂ ਸੁਜ਼ੂਕੀ APV 1.6 ਲੀਟਰ ਦੇ ਇੰਜਣ ਨਾਲ ਆਉਂਦੀ ਹੈ, ਜੋ 5 ਸਪੀਡ ਮੈਨੂਅਲ ਗੀਅਰਬਾਕਸ ਨਾਲ ਆਉਂਦਾ ਹੈ। ਕਾਰ ਦਾ ਫਿਊਲ ਟੈਂਕ 46 ਲੀਟਰ ਦਾ ਹੈ ਤੇ ਕੰਪਨੀ ਇਸ ਦੀ ਐਵਰੇਜ 15 ਕਿਲੋਮੀਟਰ ਪ੍ਰਤੀ ਲੀਟਰ ਦੀ ਮੰਨਦੀ ਹੈ। ਫਿਲੀਪੀਨਜ਼ ਵਿੱਚ ਇਸ ਗੱਡੀ ਦੀ ਕੀਮਤ 808,000 ਫਿਲੀਪੀਅਨ ਪੈਸੋ ਯਾਨੀ ਤਕਰੀਬਨ 10 ਲੱਖ ਰੁਪਏ ਹੈ।