ਨਵੀਂ ਦਿੱਲੀ: ਯੂਗਾਂਡਾ ਨੇ ਅਫਵਾਹਾਂ ’ਤੇ ਕਾਬੂ ਪਾਉਣ ਤੇ ਆਮਦਨ ਵਧਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮ, ਜਿਨ੍ਹਾਂ ’ਚ ਫੇਸਬੁੱਕ, ਵਾੱਟਸਐਪ ਤੇ ਟਵਿੱਟਰ ਸ਼ਾਮਲ ਹਨ, ਦੇ ਇਸਤੇਮਾਲ ’ਤੇ ਟੈਕਸ ਲਾਉਣ ਦਾ ਫੈਸਲਾ ਕੀਤਾ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ ਨਵੇਂ ਸੋਧ ਬੱਲ ਮੁਤਾਬਕ ਉਕਤ ਸੋਸ਼ਲ ਮੀਡੀਆ ਦੇ ਇਸਤੇਮਾਲ ਕਰਨ ਵਾਲੇ ਹਰ ਵਿਅਕਤੀ ਨੂੰ ਪ੍ਰਤੀ ਦਿਨ 200 ਸ਼ਿਲਿੰਗ (0.05 ਡਾਲਰ, 33.5 ਰੁਪਏ) ਦੀ ਦਰ ਨਾਲ ਜ਼ੁਰਮਾਨਾ ਲੱਗੇਗਾ। ਇਹ ਟੈਕਸ ਪਹਿਲੀ ਜੁਲਾਈ ਤੋਂ ਲਾਗੂ ਹੋਏਗਾ।
ਸੋਸ਼ਮ ਮੀਡੀਆ ਕਾਨੂੰਨ ’ਚ ਬਦਲਾਅ ਲਈ ਪਹਿਲ ਕਰਨ ਵਾਲੇ ਦੇਸ਼ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੇ ਮਾਰਚ ਵਿੱਚ ਕਿਹਾ ਸੀ ਕਿ ਸੋਸ਼ਲ ਮੀਡੀਆ ਫਾਲਤੂ ਦੀ ਗੱਲਬਾਤ ਤੇ ਅਫਵਾਹਾਂ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਨਾਲ ਅਫਵਾਹਾਂ ਨਾਲ ਨਜਿੱਠਣ ’ਚ ਮਦਦ ਮਿਲੇਗੀ ਤੇ ਦੇਸ਼ ਦਾ ਵਧਦਾ ਕੌਮੀ ਕਰਜ਼ਾ ਅਦਾ ਕਰਨ ਵਿੱਚ ਵੀ ਆਸਾਨੀ ਹੋਏਗੀ।
ਕੁੱਲ ਮੋਬਾਈਲ ਖ਼ਰਚ ’ਤੇ ਵੀ ਦੇਣਾ ਪਵੇਗਾ ਇੱਕ ਫ਼ੀਸਦੀ ਟੈਕਸ
ਨਵੇਂ ਕਾਨੂੰਨ ਮੁਤਾਬਕ ਮੋਬਾਈਲ ਖ਼ਰਚ ਦੇ ਕੁੱਲ ਟਰਾਂਜ਼ੈਕਸ਼ਨਜ਼ ’ਤੇ ਵੀ ਦੇਸ਼ ਨੂੰ ਇੱਕ ਫ਼ੀਸਦੀ ਟੈਕਸ ਦੇਣਾ ਪਵੇਗਾ। ਯੂਗਾਂਡਾ ਵਿੱਚ 2016 ਵਿੱਚ ਰਾਸ਼ਟਰਪਤੀ ਚੋਣਾਂ ਮੌਕੇ ਰਾਸ਼ਟਰਪਤੀ ਮੁਸੇਵੇਨੀ ਨੇ ਇਸ ’ਤੇ ਰੋਕ ਲੀ ਦਿੱਤੀ ਸੀ ਤੇ ਕਿਹਾ ਸੀ ਕਿ ਅਜਿਹਾ ਝੂਠ ਫੈਲਾਉਣ ਤੋਂ ਰੋਕਣ ਲਈ ਕੀਤਾ ਗਿਆ ਸੀ।