ਨਵੀਂ ਦਿੱਲੀ: ਮਾਰੂਤੀ ਸਲੈਰੀਓ ਨੇ ਸਲੈਰੀਓ ਦਾ ਕ੍ਰਾਸਓਵਰ ਵਰਜ਼ਨ ਸਲੈਰੀਓ ਐਕਸ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 4.57 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਤੋਂ ਸ਼ੁਰੂ ਹੁੰਦੀ ਹੈ। ਰੈਗੂਲਰ ਮਾਡਲ ਦੇ ਮੁਕਾਬਲੇ ਸਲੈਰੀਓ ਐਕਸ 8000 ਰੁਪਏ ਮਹਿੰਗੀ ਹੈ। ਇੱਥੇ ਅਸੀਂ ਕਈ ਮਾਮਲਿਆਂ 'ਚ ਸਲੈਰੀਓ ਐਕਸ ਨਾਲ ਮੌਜੂਦਾ ਮਾਡਲ ਦੀ ਤੁਲਨਾ ਕੀਤੀ ਤਾਂ ਦੋਵਾਂ ਦੀਆਂ ਖੂਬੀਆਂ ਪਤਾ ਲੱਗੀਆਂ। ਡਿਜ਼ਾਇਨ ਤੇ ਫੀਚਰ ਸਲੈਰੀਓ ਐਕਸ ਪੈਪਰੀਕਾ ਔਰੇਂਜ ਤੇ ਕੈਫਿਨ ਬ੍ਰਾਊਨ ਕਲਰ 'ਚ ਮੌਜੂਦ ਹੈ। ਐਕਸਟੀਰੀਅਰ ਤੇ ਇੰਟੀਰੀਅਰ 'ਚ ਡਾਰਕ ਥੀਮ ਦਾ ਇਸਤੇਮਾਲ ਹੋਇਆ ਹੈ। ਬੌਡੀ ਦੇ ਚਾਰੇ ਪਾਸੇ ਕਲੇਡਿੰਗ ਤੇ ਰੂਫ ਰੇਲਸ ਦਿੱਤੀ ਗਈ ਹੈ। ਕਦ-ਕਾਠੀ 'ਚ ਇਹ ਰੈਗੂਲਰ ਸਲੈਰੀਓ ਤੋਂ ਵੱਡੀ ਹੈ। ਅੱਗੇ ਵਾਲੇ ਪਾਸੇ ਗਲੋਸੀ ਬਲੈਕ ਫਿਨਿਸ਼ਿੰਗ ਵਾਲੇ ਨਵੇਂ ਫੌਗ ਲੈਂਪਸ ਦਿੱਤੇ ਗਏ ਹਨ ਜਿਹੜੇ ਸਲੈਰੀਓ ਐਕਸ ਨੂੰ ਰੈਗੂਲਰ ਮਾਡਲ ਤੋਂ ਅਲੱਗ ਬਣਾਉਂਦੇ ਹਨ। ਸਾਈਡ 'ਚ ਰੈਗੂਲਰ ਮਾਡਲ ਵਾਲੇ ਅਲਾਏ ਵਹੀਲ, ਗਲੋਸੀ ਬਲੈਕ ਫਿਨਿਸ਼ਿੰਗ ਦੇ ਨਾਲ ਦਿੱਤੇ ਗਏ ਹਨ। ਸ਼ੀਸ਼ੇ, ਡੋਰ ਹੈਂਡਲ ਤੇ ਬੀ ਪਿਲਰ 'ਤੇ ਬਲੈਕ ਫਿਨਿਸ਼ਿੰਗ ਦਿੱਤੀ ਗਈ ਹੈ। ਸਲੈਰੀਓ ਐਕਸ ਦੇ ਪਿੱਛੇ ਫੌਕਸ ਸਿਲਵਰ ਸਕਿੱਡ ਪਲੇਟ ਤੇ ਰਿਫਲੈਕਟਰ ਦਿੱਤੇ ਗਏ ਹਨ, ਉੱਥੇ ਰੈਗੂਲਰ ਸੈਲੇਰੀਓ 'ਚ ਕਲੇਡਿੰਗ ਦਿੱਤੀ ਗਈ ਹੈ। ਸਲੈਰੀਓ ਦੇ ਕੈਬਿਨ 'ਚ ਬਲੈਕ ਤੇ ਬੈਜ਼ ਕਲਰ ਦਾ ਸੁਮੇਲ ਹੈ। ਇੱਥੇ ਸਲੈਰੀਓ ਐਕਸ ਦਾ ਕੈਬਿਨ ਆਲ ਬਲੈਕ ਲੇਆਉਟ 'ਚ ਹੈ। ਕਦ-ਕਾਠੀ ਸਲੈਰੀਓ ਐਕਸ ਤੇ ਸਲੈਰੀਓ ਲੰਬਾਈ 3715 ਐਮਐਮ 3695 ਐਮਐਮ ਚੌੜ੍ਹਾਈ 1635 ਐਮਐਮ 1600 ਐਮਐਮ ਉਚਾਈ 1565 ਐਮਐਮ 1560 ਐਮਐਮ ਵਹੀਲਬੇਸ 2425 ਐਮਐਮ 2425 ਐਮਐਮ ਵੈਰੀਐਂਟ ਤੇ ਕੀਮਤ ਵੀਐਕਸਆਈ ਮੈਨੁਅਲ - 457226 ਰੁਪਏ ਵੀਐਕਸਆਈ ਏਐਮਟੀ - 500226 ਰੁਪਏ ਵੀਐਕਸਆਈ (ਓ) ਮੈਨੁਅਲ - 4,72,279 ਰੁਪਏ ਵੀਐਕਸਆਈ (ਓ) ਏਐਮਟੀ - 5,15,279 ਰੁਪਏ ਜੇਡਐਕਸਆਈ ਮੈਨੁਅਲ - 4,82,243 ਰੁਪਏ ਜੇਡਐਕਸਆਈ ਏਐਮਟੀ - 5,25,234 ਰੁਪਏ ਜੇਡਐਕਸਆਈ (ਓ) ਮੈਨੁਅਲ - 5,30,645 ਰੁਪਏ ਜੇਡਐਕਸਆਈ (ਓ) ਏਐਮਟੀ - 5,42,645 ਰੁਪਏ