ਇਸ ਤਸਵੀਰ ਵਿੱਚ ਆਉਣ ਵਾਲੇ ਰੈਡਮੀ 5 ਤੇ ਰੈਡਮੀ 5 ਪਲੱਸ ਦਾ ਪਹਿਲੀ ਲੁੱਕ ਸਾਹਮਣੇ ਆਈ ਹੈ। ਰੈਡਮੀ 5 18:9 ਅਨੁਪਾਤ ਵਾਲੀ ਸਕਰੀਨ ਹੋਵੇਗੀ। ਸਮਾਰਟਫ਼ੋਨ ਵਿੱਚ ਭੌਤਿਕ ਹੋਮ ਬਟਨ ਨਹੀਂ ਹੋਵੇਗਾ। ਨਾਲ ਹੀ ਫ਼ੋਨ ਦੇ ਪਿਛਲੇ ਪਾਸੇ ਫਿੰਗਰ ਪ੍ਰਿੰਟ ਸੈਂਸਰ ਦਿੱਤੇ ਗਏ ਹੋਣ।
ਸ਼ਿਓਮੀ ਦੇ ਬੁਲਾਰੇ ਡੋਨੋਵੇਨ ਸੰਗ ਨੇ ਟਵੀਟ ਕੀਤਾ, "ਕੀ ਤੁਸੀਂ ਰੈਡਮੀ 5 ਤੇ ਰੈਡਮੀ 5 ਪਲੱਸ ਲਈ ਤਿਆਰ ਹੋ? ਹੁਣ ਅਸੀਂ ਦੋ ਡਿਵਾਈਸ ਚੀਨ ਵਿੱਚ 7 ਦਸੰਬਰ ਨੂੰ ਲੌਂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਇਹ ਹੈ ਤੁਹਾਡੇ ਲਈ ਸਕਰੀਨ ਪ੍ਰੀਵਿਊ।"
ਇਸ ਤੋਂ ਪਹਿਲਾਂ ਇਸ ਸਮਾਰਟਫ਼ੋਨ ਨੂੰ ਚੀਨ ਦੀ ਸਰਟੀਫਿਕੇਸ਼ਨ ਵੈੱਬਸਾਈਟ ਟੀਨਾ 'ਤੇ ਲਿਸਟ ਕੀਤਾ ਗਿਆ ਸੀ। ਇੱਥੇ ਇਸ ਸਮਾਰਟਫ਼ੋਨ ਬਾਰੇ ਕਈ ਵੇਰਵੇ ਵੀ ਸਾਹਮਣੇ ਆਏ ਹਨ। Redmi 5 ਤੇ Redmi 5 Plus ਵਿੱਚ 5.7 ਇੰਚ ਦੀ ਸਕਰੀਨ ਹੋਵੇਗੀ ਜੋ 720X1440 ਪਿਕਸਲ ਰਿਜ਼ੌਲਿਊਸ਼ਨ ਤੇ 18:9 ਦਾ ਅਨੁਪਾਤ ਨਾਲ ਆਵੇਗੀ।
ਇਸ ਮੁਤਾਬਕ ਇਸ ਵਿੱਚ 1.8GHz ਔਕਟਾ-ਕੋਰ ਸਨੈਪਡ੍ਰੈਗਨ 450 ਜਾਂ 650 ਪ੍ਰੋਸੈਸਰ ਹੋ ਸਕਦਾ ਹੈ। ਇਸ ਸਮਾਰਟਫ਼ੋਨ ਦੇ ਤਿੰਨ ਰੈਮ ਵੈਰੀਐਂਟ ਵਿੱਚ ਆਉਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ 2, 3 ਤੇ 4 ਜੀ.ਬੀ. ਰੈਮ ਆ ਸਕਦੀਆਂ ਹਨ।
ਇਸ ਤੋਂ ਇਲਾਵਾ ਇਹ 16 ਜੀ.ਬੀ., 32 ਤੇ 64 ਜੀ.ਬੀ. ਸਟੋਰੇਜ ਹੋਵੇਗੀ ਜੋ 128 ਜੀ.ਬੀ. ਤਕ ਵਧਾਈ ਜਾ ਸਕਦੀ ਹੈ। ਇਸ ਨਵੇਂ ਸਮਾਰਟਫ਼ੋਨ ਵਿੱਚ 12 ਮੈਗਾਪਿਕਸਲ ਦਾ ਰੀਅਰ ਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਹੋ ਸਕਦਾ ਹੈ।
ਰੈਡਮੀ 5 ਪਲੱਸ ਵਿੱਚ ਸਨੈਪਡ੍ਰੈਗਨ 625 ਜਾਂ 630 ਚਿੱਪਸੈੱਟ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਪਲੱਸ ਵੈਰੀਐਂਟ 4000 mAh ਦੀ ਬੈਟਰੀ ਨਾਲ ਆ ਸਕਦਾ ਹੈ। ਇਸ ਲੀਕ ਹੋਈ ਰਿਪੋਰਟ ਤੋਂ ਇਹ ਪਤਾ ਲੱਗਾ ਹੈ ਕਿ ਇਸ ਸਮਾਰਟਫ਼ੋਨ ਦੀ ਕੀਮਤ 1,399 ਯੂਆਨ ਯਾਨੀ ਤਕਰੀਬਨ 13,600 ਰੁਪਏ ਹੋ ਸਕਦੀ ਹੈ।