ਵਾਸ਼ਿੰਗਟਨ : ਬੈਂਗਲੁਰੂ ਦੀ ਸਟਾਰਟਅਪ ਕੰਪਨੀ ਡਾਟਾਵਾਲ ਏ ਨਾਲੀਟਿਕਸ ਨੇ ਦੁਨੀਆ ਵਿਚ ਸਭ ਤੋਂ ਪਹਿਲੇ ਫੇਸਬੁੱਕ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਲੇਂਜ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਇਸ ਵਿਚ 20 ਟਾਸਕ ਪੂਰੇ ਕਰਦੇ ਹਨ। ਦੁਨੀਆ ਭਰ ਦੀ ਕੋਈ ਵੀ ਕੰਪਨੀ ਇਸ ਚੁਣੌਤੀ ਨੂੰ ਨਹੀਂ ਜਿੱਤ ਸਕੀ ਸੀ।
ਇਸ ਟੈਸਟ ਵਿਚ ਏਆਈ ਦੀ ਮਦਦ ਨਾਲ ਭਾਸ਼ਾ ਨੂੰ ਸਮਝਣ ਅਤੇ ਉਸ 'ਤੇ ਕੰਮ ਕਰਨ ਦੀ ਸਮਰੱਥਾ ਵਾਲੀ ਤਕਨੀਕ ਨੂੰ ਵਿਕਸਿਤ ਕਰਨਾ ਸੀ ਜਿਸ ਨਾਲ ਚੁਣੌਤੀ ਦੇ ਸਾਰੇ ਪੜਾਅ ਪੂਰੇ ਕੀਤੇ ਜਾ ਸਕੇ। ਡਾਟਾਵਾਲ ਐਨਾਲੀਟਿਕਸ ਨੇ ਮਨੁੱਖ ਦੀ ਭਾਸ਼ਾ ਸਮਝ ਨੂੰ ਆਧਾਰ ਬਣਾ ਨੈਚੁਰਲ ਲੈਂਗਵੇਜ਼ ਅੰਡਰਸਟੈਂਡਿੰਗ ਤਕਨੀਕ ਤਿਆਰ ਕੀਤੀ ਅਤੇ ਸਾਰੇ 10 ਟਾਸਕ ਪੂਰੇ ਕਰ ਲਏ।
ਇਸ ਕੰਪਨੀ ਦਾ ਹੈੱਡਕੁਆਰਟਰ ਸ਼ਿਕਾਗੋ ਵਿਚ ਹੈ। ਕੰਪਨੀ ਦੀ ਟੀਮ ਵਿਚ ਲੈਫਟੀਨੈਂਟ ਕਰਨਲ ਸ਼ਸ਼ੀ ਕਿਰਨ ਅਤੇ ਲੈਫਟੀਨੈਂਟ ਕਰਨਲ ਨਵੀਨ ਜ਼ੇਵੀਅਰ ਸ਼ਾਮਿਲ ਹਨ। ਕੰਪਨੀ ਦੀ ਟੀਮ ਦੀ ਉੱਘੇ ਵਿਚਾਰਕ ਸੈਮ ਪਿਤ੫ੋਦਾ ਬਤੌਰ ਚੇਅਰਮੈਨ ਅਗਵਾਈ ਕਰਦੇ ਹਨ। ਕੰਪਨੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਪਿਤ੫ੋਦਾ ਨੇ ਕਿਹਾ ਕਿ ਅਸੀਂ ਇਸ ਤਕਨੀਕ ਵਿਚ ਭਾਸ਼ਾ ਨੂੰ ਸਮਝਣ ਦੇ ਵੱਖ-ਵੱਖ ਤਰੀਕਿਆਂ ਨੂੰ ਇਕੱਠਾ ਕੀਤਾ ਸੀ।
ਇਸ ਦੀ ਵਰਤੋਂ ਭਵਿੱਖ ਵਿਚ ਵਪਾਰ, ਸਿੱਖਿਆ, ਸਿਹਤ, ਬੈਂਕਿੰਗ, ਰੱਖਿਆ ਅਤੇ ਨਿਰਮਾਣ ਉਦਯੋਗ ਵਿਚ ਕੀਤੀ ਜਾ ਸਕਦੀ ਹੈ। ਫੇਸਬੁੱਕ ਦੀ ਚੁਣੌਤੀ ਜਿੱਤਣ ਪਿੱਛੋਂ ਡਾਟਾਵਾਲ ਨੂੰ ਉਮੀਦ ਹੈ ਕਿ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਇੰਜਣ, ਸੋਸ਼ਲ ਮੀਡੀਆ ਕੰਟੈਂਟ ਐਨਾਲਸਿਸ ਆਦਿ ਵਿਚ ਕੀਤੀ ਜਾ ਸਕੇਗੀ।