ਜਾਣੋ ਸਲੈਰੀਓ X ਦੇ ਵੱਖ-ਵੱਖ ਵੈਰੀਐਂਟਾਂ ਦੀ ਕੀਮਤ
ਏਬੀਪੀ ਸਾਂਝਾ | 03 Dec 2017 02:52 PM (IST)
ਨਵੀਂ ਦਿੱਲੀ: ਮਾਰੂਤੀ ਨੇ ਸੈਲੇਰੀਓ ਹੈਚਬੈਕ ਦਾ ਕ੍ਰਾਸਓਵਰ ਮਾਡਲ ਸੈਲੇਰੀਓ ਐਕਸ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 4.57 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ 5.42 ਲੱਖ ਰੁਪਏ (ਐਕਸ ਸ਼ੋ ਰੂਮ, ਦਿੱਲੀ) ਤੱਕ ਜਾਂਦੀ ਹੈ। ਸੈਲੇਰੀਓ ਐਕਸ ਰੈਗੂਲਰ ਮਾਡਲ ਵਾਲੇ ਸਾਰੇ ਵੈਰੀਐਂਟ 'ਚ ਮੌਜੂਦ ਹੈ। ਇਹ ਮੌਜੂਦਾ ਮਾਡਲ ਤੋਂ ਕਰੀਬ 8000 ਰੁਪਏ ਮਹਿੰਗੀ ਹੈ। ਜਾਣੋ ਸਾਰੇ ਵੈਰੀਐਂਟ ਤੇ ਕੀਮਤ ਵੀਐਕਸਆਈ ਮੈਨੂਅਲ - 4,57,226 ਰੁਪਏ ਵੀਐਕਸਆਈ ਏਐਮਟੀ - 5,00,226 ਰੁਪਏ ਵੀਐਕਸਆਈ (ਓ) ਮੈਨੂਅਲ - 4,72,279 ਰੁਪਏ ਵੀਐਕਸਆਈ (ਓ) ਏਐਮਟੀ - 5,15,279 ਰੁਪਏ ਜ਼ੈਡਐਕਸਆਈ ਮੈਨੂਅਲ - 4,82,243 ਰੁਪਏ ਜ਼ੈਡਐਕਸਆਈ ਏਐਮਟੀ - 5,25,234 ਰੁਪਏ ਜ਼ੈਡਐਕਸਆਈ (ਓ) ਮੈਨੂਅਲ - 5,30,645 ਰੁਪਏ ਜ਼ੈਡਐਕਸਆਈ (ਓ) ਏਐਮਟੀ - 5,42,645 ਰੁਪਏ ਸੈਲੇਰੀਓ ਐਕਸ ਦੇ ਚਾਰੇ ਪਾਸੇ ਬਲੈਕ ਫਿਨਿਸ਼ਿੰਗ ਦਿੱਤੀ ਗਈ ਹੈ। ਅੱਗੇ ਵਾਲੇ ਗ੍ਰਿਲ ਨੂੰ ਐਕਸ ਡਿਜ਼ਾਇਨ ਦਿੱਤਾ ਗਿਆ ਹੈ। ਫੌਗ ਲੈਂਪਸ ਤੇ ਰੂਫ 'ਤੇ ਗਲੋਸੀ ਫਿਨਿਸ਼ਿੰਗ ਦਿੱਤੀ ਗਈ ਹੈ। ਸਾਇਡ 'ਚ ਕਲੋਡਿੰਗ ਲੱਗੀ ਹੈ ਤੇ ਬੀ ਪਿਲਰ ਨੂੰ ਬਲੈਕ ਕਲਰ 'ਚ ਰੱਖਿਆ ਗਿਆ ਹੈ। ਇਸ ਨਵੇਂ ਅਪਡੇਟਿਡ ਸਿਲੇਰੀਓ ਥੋੜ੍ਹੀ ਬੋਲਡ ਤੇ ਰੈਗੂਲਰ ਮਾਡਲ ਦੇ ਮੁਕਾਬਲੇ ਕਈ ਕਾਸਮੈਟਿਕ ਯਾਨੀ ਦਿੱਖ ਵਿੱਚ ਕਈ ਬਦਲਾਅ ਕੀਤੇ ਗਏ ਹਨ। ਇਸ ਦਾ ਸਿਰਫ ਪੈਟਰੋਲ ਵੈਰੀਐਂਟ ਹੀ ਬਜ਼ਾਰ ‘ਚ ਹੈ। ਇਹ ਮੈਨੂਅਲ ਤੇ ਆਟੋਮੈਟਿਕ ਦੋਵੇਂ ਵੈਰੀਐਂਟ ‘ਚ ਮੌਜੂਦ ਹੈ। ਮਾਰੂਤੀ ਕਾਰ ਦੇ ਇੰਜਣ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਵਿੱਚ ਵੀ 998 ਸੀਸੀ ਦਾ ਤਿੰਨ ਸਿਲੰਡਰ ਪ੍ਰੈਟਰੋਲ ਇੰਜਣ ਹੈ। ਇਹ ਇੰਜਣ 67 ਬੀ.ਐਚ.ਪੀ. ਪਾਵਰ ਅਤੇ 90 ਐਨ.ਐਮ. ਟਾਰਕ ਪੈਦਾ ਕਰਦਾ ਹੈ। ਕੰਪਨੀ ਨੇ ਇੰਜਣ ਨੂੰ 5 ਸਪੀਡ ਮੈਨੂਅਲ ਤੇ 5 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਹੈ। ਇੰਟੀਰੀਅਰ ਨੂੰ ਵੇਖੀਏ ਤਾਂ ਕੈਬਿਨ ਨੂੰ ਆਲ ਬਲੈਕ ਥੀਮ ‘ਤੇ ਬਣਾਇਆ ਗਿਆ ਹੈ। ਸੀਟ ਕਵਰਸ ਕਾਲੇ ਰੰਗ ਦੇ ਹਨ ਤੇ ਇਸ ‘ਚ ਨਾਰੰਗੀ ਰੰਗ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਸੁਰੱਖਿਆ ਦੇ ਲਿਹਾਜ ਨਾਲ ਵੇਖੀਏ ਤਾਂ ਡਰਾਈਵਰ ਸਾਇਡ ਏਅਰਬੈਗ ਨੂੰ ਸਾਰੇ ਮਾਡਲਾਂ ‘ਚ ਜੋੜਿਆ ਗਿਆ ਹੈ। ਪੈਸੰਜਰ ਏਅਰਬੈਗ ਤੇ ਏਬੀਐਸ ਫੀਚਰਜ਼ ਨੂੰ ਆਪਸ਼ਨ ਦੇ ਤੌਰ ‘ਤੇ ਹੀ ਆਫਰ ਕੀਤਾ ਜਾ ਰਿਹਾ ਹੈ।