ਨਵੀਂ ਦਿੱਲੀ: ਵ੍ਹੱਟਸਐਪ 'ਤੇ ਗਰੁੱਪ ਐਡਮਿਨ ਕੋਲ ਕਿਸੇ ਨੂੰ ਐਡ ਜਾਂ ਰਿਮੂਵ ਕਰਨ ਦਾ ਅਧਿਕਾਰ ਤਾਂ ਪਹਿਲਾਂ ਹੀ ਸੀ ਪਰ ਹੁਣ ਉਸ ਨੂੰ ਇਕ ਹੋਰ ਵੱਡੀ ਤਾਕਤ ਮਿਲਣ ਵਾਲੀ ਹੈ। ਐਡਮਿਨ ਹੁਣ ਗਰੁੱਪ ਮੈਂਬਰਾਂ ਦੇ ਮੈਸੇਜ ਭੇਜਣ, ਫੋਟੋਗ੍ਰਾਫ, ਵੀਡੀਓ, ਜੀ.ਆਈ.ਐੱਫ. ਜਾਂ ਵਾਇਸ ਮੈਸੇਜ ਭੇਜਣ 'ਤੇ ਬੈਨ ਲਾ ਸਕਦਾ ਹੈ। ਹਾਂ ਜੀ, ਐਡਮਿਨ ਕੋਲ ਹੁਣ ਪਹਿਲਾਂ ਨਾਲੋਂ ਜ਼ਿਆਦਾ ਪਾਵਰ ਹੋਵੇਗੀ।


ਦਰਅਸਲ, ਵ੍ਹੱਟਸਐਪ ਇੱਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਦਾ ਨਾਂ 'ਰਿਸਟ੍ਰਿਕਟਿਡ ਗਰੁੱਪ' ਹੈ। ਇਹ ਫੀਚਰ ਵ੍ਹੱਟਸਐਪ ਗਰੁੱਪ ਦੇ ਫੀਚਰ ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ। ਖ਼ਬਰਾਂ ਦੀ ਮੰਨੀਏ ਤਾਂ ਰਿਸਟ੍ਰਿਕਟਿਡ ਗਰੁੱਪ ਫੀਚਰ ਦੀ ਸੈਟਿੰਗ ਆਈਓਐਸ ਅਤੇ ਇੰਡ੍ਰਾਇਡ ਦੋਵਾਂ ਲਈ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਹ ਸੈਟਿੰਗ ਸਿਰਫ ਐਡਮਿਨ ਹੀ ਲਾ ਸਕੇਗਾ। ਸਾਰਿਆਂ ਦੇ ਬੈਨ ਲਾਉਣ ਤੋਂ ਬਾਅਦ ਵੀ ਐਡਮਿਨ ਕੋਲ ਇਹ ਸਾਰੀਆਂ ਪਾਵਰਾਂ ਰਹਿਣਗੀਆਂ।

ਇਸ ਫੀਚਰ ਰਾਹੀਂ ਜਿਨ੍ਹਾਂ ਮੈਂਬਰਾਂ 'ਤੇ ਪਾਬੰਦੀ ਲਾਈ ਜਾਵੇਗੀ ਉਹ ਸਿਰਫ ਮੈਸੇਜ ਪੜ੍ਹ ਹੀ ਸਕਣਗੇ, ਜਵਾਬ ਵੀ ਨਹੀਂ ਦੇ ਸਕਣਗੇ। ਕੋਈ ਵੀ ਮੈਸੇਜ ਪੋਸਟ ਜਾਂ ਸ਼ੇਅਰ ਕਰਨ ਲਈ ਉਨ੍ਹਾਂ ਨੂੰ ਮੈਸੇਜ ਐਡਮਿਨ ਬਟਨ ਦਾ ਇਸਤੇਮਾਲ ਕਰਨਾ ਹੋਵੇਗਾ। ਗਰੁੱਪ 'ਚ ਭੇਜਣ ਤੋਂ ਪਹਿਲਾਂ ਇਸ ਨੂੰ ਅਪਰੂਵ ਯਾਨੀ ਕਿ ਮਾਨਤਾ ਦਿਵਾਉਣੀ ਪਵੇਗੀ। ਐਡਮਿਨ ਕੋਲ ਇਹ ਵੀ ਪਾਵਰ ਹੋਵੇਗੀ ਕਿ ਉਹ ਕਿਸੇ 'ਤੇ ਸਿਰਫ 72 ਘੰਟਿਆਂ ਲਈ ਬੈਨ ਲਾ ਦਵੇ।