ਨਵੀਂ ਦਿੱਲੀ: ਹੁਣ ਯੂ ਟਿਊਬ ਵਾਂਗ ਫੇਸਬੁਕ ਵੀ ਪ੍ਰੀ-ਰੋਲ ਇਸ਼ਤਿਹਾਰਾਂ ਨੂੰ 'ਵਾਚ' ਪਲੈਟਫਾਰਮ 'ਤੇ ਟੈਸਟ ਕਰਨ ਦੀ ਸਕੀਮ ਬਣਾ ਰਿਹਾ ਹੈ। 'ਵਾਚ' ਫੇਸਬੁਕ ਦਾ ਰੀ-ਡਿਜ਼ਾਇਨਡ ਪਲੈਟਫਾਰਮ ਹੈ ਜੋ ਕਿ ਕ੍ਰਿਏਟਰਸ ਅਤੇ ਪਬਲਿਸ਼ਰਜ਼ ਲਈ ਹੈ।


ਮੀਡੀਆ 'ਚ ਆਈਆਂ ਖਬਰਾਂ ਦੀ ਮੰਨੀਏ ਤਾਂ ਸੋਸ਼ਲ ਮੀਡੀਆ ਸੈਕਟਰ ਦੀ ਇਹ ਵੱਡੀ ਕੰਪਨੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਐਡ ਪਲੇਅ ਕਰਨ ਦੇ ਫੀਚਰ ਨੂੰ ਟੈਸਟ ਕਰ ਰਹੀ ਹੈ। ਹਾਲਾਂਕਿ, ਫੇਸਬੁਕ ਨੇ ਫਿਲਹਾਲ ਇਸ ਬਾਰੇ ਕੁਝ ਨਹੀਂ ਦੱਸਿਆ ਹੈ।

ਫੇਸਬੁਕ ਦੇ ਸੀ.ਈ.ਓ. ਮਾਰਕ ਜ਼ਕਰਬਰਗ ਪ੍ਰੀ-ਰੋਲ ਇਸ਼ਤਿਹਾਰ ਦੇ ਖਿਲਾਫ ਰਹੇ ਹਨ। ਉਨ੍ਹਾਂ ਮੁਤਾਬਕ ਫੇਸਬੁਕ ਇੱਕ ਅਜਿਹਾ ਪਲੇਟਫਾਰਮ ਨਹੀਂ ਹੈ ਜਿੱਥੇ ਕੋਈ ਯੂਜ਼ਰ ਕਿਸੇ ਖਾਸ ਤਰ੍ਹਾਂ ਦੀ ਵੀਡੀਓ ਵੇਖਣ ਆਉਂਦਾ ਹੈ। ਇਸ 'ਤੇ ਸਿਰਫ ਫੀਡ ਵੇਖੀ ਜਾਂਦੀ ਹੈ।

ਇਸੇ ਸਾਲ ਅਗਸਤ 'ਚ ਫੇਸਬੁਕ ਨੇ 'ਵਾਚ' ਪਲੇਟਫਾਰਮ ਪੇਸ਼ ਕੀਤਾ ਹੈ। ਇਸ 'ਚ ਵਿਡੀਓ ਵਿਚਾਲੇ ਐਡ ਚਲਦੀ ਹੈ। ਇਨ੍ਹਾਂ ਨੂੰ ਮਿਡ ਰੋਲ ਐਡ ਕਹਿੰਦੇ ਹਨ। ਫੇਸਬੁਕ ਨੂੰ ਇਸ ਦਾ ਚੰਗਾ ਰਿਸਪਾਂਸ ਮਿਲਿਆ। ਕੰਪਨੀ ਮੁਤਾਬਕ ਹਰ ਐਡ ਨੂੰ ਕਰੀਬ 70 ਫ਼ੀ ਸਦੀ ਵੇਖਿਆ ਗਿਆ।