ਨਵੀਂ ਦਿੱਲੀ: ਮਾਰੂਤੀ ਸੁਜ਼ੁਕੀ ਇੰਡੀਆ ਨੇ ਭਾਰਤ 'ਚ ਨਵੀਂ ਸਪੋਰਟਸ ਲੁੱਕ ਵਾਲੀ ਸਿਲੇਰੀਓ ਐਕਸ ਹੈਚਬੈਕ ਨੂੰ ਲਾਂਚ ਕਰ ਦਿੱਤਾ ਹੈ। ਇਹ ਸਿਲੇਰੀਓ ਹੈਚਬੈਕ ਦੀ ਦਿੱਖ ਕ੍ਰਾਸਓਵਰ ਵਾਂਗ ਹੈ। ਇਸ ਦੀ ਕੀਮਤ 4.57 ਲੱਖ ਰੁਪਏ ਤੋਂ ਲੈ ਕੇ 5.42 ਲੱਖ ਰੁਪਏ ਤੱਕ ਰੱਖੀ ਗਈ ਹੈ। ਇਸ ਨਵੇਂ ਅਪਡੇਟਿਡ ਸਿਲੇਰੀਓ ਥੋੜ੍ਹੀ ਬੋਲਡ ਅਤੇ ਰੈਗੂਲਰ ਮਾਡਲ ਦੇ ਮੁਕਾਬਲੇ ਕਈ ਕਾਸਮੈਟਿਕ ਯਾਨੀ ਦਿੱਖ ਵਿੱਚ ਕਈ ਬਦਲਾਅ ਕੀਤੇ ਗਏ ਹਨ। ਇਸ ਦਾ ਸਿਰਫ ਪੈਟਰੋਲ ਵੈਰੀਐਂਟ ਹੀ ਬਜ਼ਾਰ 'ਚ ਹੈ। ਇਹ ਮੈਨੂਅਲ ਅਤੇ ਆਟੋਮੈਟਿਕ ਦੋਵੇਂ ਵੈਰੀਐਂਟ 'ਚ ਮੌਜੂਦ ਹੈ।
ਮਾਰੂਤੀ ਕਾਰ ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਵਿੱਚ ਵੀ 998 ਸੀਸੀ ਦਾ ਤਿੰਨ ਸਿਲੰਡਰ ਪ੍ਰੈਟਰੋਲ ਇੰਜਣ ਹੈ। ਇਹ ਇੰਜਣ 67 ਬੀ.ਐੱਚ.ਪੀ. ਪਾਵਰ ਅਤੇ 90 ਐੱਨ.ਐੱਮ. ਟਾਰਕ ਪੈਦਾ ਕਰਦਾ ਹੈ। ਕੰਪਨੀ ਨੇ ਇੰਜਣ ਨੂੰ 5 ਸਪੀਡ ਮੈਨੂਅਲ ਅਤੇ 5 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਹੈ।
ਸਿਲੇਰੀਓ ਦੇ ਨਵੇਂ ਮਾਡਲ 'ਚ ਬਲੈਕ ਐਲੀਮੈਂਟ ਦਾ ਕਾਫੀ ਇਸਤੇਮਾਲ ਕੀਤਾ ਗਿਆ ਹੈ। ਸਿਲੇਰੀਓ ਐਕਸ 'ਚ ਪਲਾਸਟਿਕ ਕਲੈਡਿੰਗ ਵੀ ਦਿੱਤੀ ਗਈ ਹੈ। ਇਸ ਕਾਰ 'ਚ ਬਲੈਕ ਰੈਡੀਏਟਰ ਗ੍ਰਿਲ ਅਤੇ ਏਅਰ ਡੈਮ ਦਿੱਤਾ ਗਿਆ ਹੈ। ਬੰਪਰ ਨਵਾਂ ਹੈ। ਫਾਗਲੈਂਪਸ ਨੂੰ ਵੱਡਾ ਕਰ ਦਿੱਤਾ ਗਿਆ ਹੈ। ਪਿੱਛੇ ਦੇ ਹਿੱਸੇ ਨੂੰ ਵੇਖੀਏ ਤਾਂ ਇਸ 'ਚ ਰੀਅਰ ਬੰਪਰ ਨੂੰ ਰੀ-ਡਿਜ਼ਾਇਨ ਕੀਤਾ ਗਿਆ ਹੈ। ਇਹ ਚਾਰ ਰੰਗਾਂ 'ਚ ਮੌਜੂਦ ਹੈ।
ਇੰਟੀਰੀਅਰ ਨੂੰ ਵੇਖੀਏ ਤਾਂ ਕੈਬਿਨ ਨੂੰ ਆਲ ਬਲੈਕ ਥੀਮ 'ਤੇ ਬਣਾਇਆ ਗਿਆ ਹੈ। ਸੀਟ ਕਵਰਸ ਕਾਲੇ ਰੰਗ ਦੇ ਹਨ ਅਤੇ ਇਸ 'ਚ ਨਾਰੰਗੀ ਰੰਗ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਸੁਰੱਖਿਆ ਦੇ ਲਿਹਾਜ ਨਾਲ ਵੇਖੀਏ ਤਾਂ ਡ੍ਰਾਇਵਰ ਸਾਇਡ ਏਅਰਬੈਗ ਨੂੰ ਸਾਰੇ ਮਾਡਲਾਂ 'ਚ ਜੋੜਿਆ ਗਿਆ ਹੈ। ਪੈਸੰਜਰ ਏਅਰਬੈਗ ਅਤੇ ਏਬੀਐਸ ਫੀਚਰਜ਼ ਨੂੰ ਆਪਸ਼ਨ ਦੇ ਤੌਰ 'ਤੇ ਹੀ ਆਫਰ ਕੀਤਾ ਜਾ ਰਿਹਾ ਹੈ।