ਸਿੰਗਾਪੁਰ-ਭਾਰਤ ਦੀ ਤਕਨੀਕੀ ਕੰਪਨੀ ਵਲੋਂ ਆਪਣੇ ਸਿੰਗਾਪੁਰ ਸਥਿਤ ਦਫ਼ਤਰ 'ਚ ਪ੍ਰੀਖਿਆਵਾਂ ਦੌਰਾਨ ਨਕਲ ਤੇ ਧੋਖਾਧੜੀ ਨੂੰ ਰੋਕਣ ਲਈ ਸਾਫਟਵੇਅਰ ਜਾਰੀ ਕੀਤਾ ਗਿਆ। ਬੈਂਗਲੁਰੂ ਆਧਾਰਿਤ ਮਾਈਾਡਲੋਜਿਕਸ ਇਨਫਰਾਟੈਕ ਲਿਮਟਡ ਕੰਪਨੀ ਵਲੋਂ ਸਾਫਟਵੇਅਰ ਨੂੰ ਜਾਰੀ ਕਰਨ ਸਮੇਂ ਦਾਅਵਾ ਕੀਤਾ ਗਿਆ ਕਿ ਉਕਤ ਸਾਫਟਵੇਅਰ ਆਪਣੀ ਕਿਸਮ ਦਾ ਦੁਨੀਆ ਦਾ ਪਹਿਲਾ ਸਾਫਟਵੇਅਰ ਹੈ ਜਿਸ ਨਾਲ ਪ੍ਰੀਖਿਆਵਾਂ ਨੂੰ ਨਕਲ ਰਹਿਤ ਬਣਾਇਆ ਜਾ ਸਕਦਾ ਹੈ।
ਕੰਪਨੀ ਦੇ ਸੰਸਥਾਪਕ ਸੁਰੇਸ਼ ਇਲਾਨਗੋਵਾਨ ਨੇ ਕਿਹਾ ਕਿ ਉਕਤ ਸਾਫਟਵੇਅਰ ਦਾ ਖਾਕਾ ਭਾਰਤ 'ਚ ਤਿਆਰ ਕੀਤਾ ਗਿਆ, ਡਿਜਾਇਨ ਸਿਲੀਕਾਨ ਵੈਲੀ 'ਚ ਤੇ ਬਣਾਇਆ ਚੀਨ 'ਚ ਗਿਆ ਹੈ ਜਦੋਂਕਿ ਸਿੰਗਾਪੁਰ 'ਚ ਵਿਸ਼ਵ ਪੱਧਰ 'ਤੇ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਨਕਲ ਤੇ ਪ੍ਰਸ਼ਨਪੱਤਰੀ ਨੂੰ ਚੋਰੀ ਹੋਣ ਤੋਂ ਰੋਕਣ ਲਈ 'ਬਾਇਓਮੈ੍ਰਟਿਕ' ਤੇ 'ਇਨਕ੍ਰਿਪਸ਼ਨ' ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਇਕ ਦਹਾਕੇ ਤੋਂ ਸਿੱਖਿਆ ਨਾਲ ਸਬੰਧਤ ਤਕਨੀਕਾਂ ਨੂੰ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ।