ਡੈਬਿਟ ਕਾਰਡ ਵਰਤਣ ਵਾਲਿਆਂ ਨੂੰ ਮਿਲੀ ਇਹ ਸਹੂਲਤ
ਏਬੀਪੀ ਸਾਂਝਾ | 02 Dec 2017 11:04 AM (IST)
ਨਵੀਂ ਦਿੱਲੀ-ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਲਈ ਨਵੀਂ ਸੁਵਿਧਾ ਪੇਸ਼ ਕੀਤੀ ਹੈ। ਹੁਣ ਤੁਸੀਂ ਆਪਣੇ ਡੈਬਿਟ ਕਾਰਡ 'ਚ ਤਸਵੀਰ ਵੀ ਲਗਵਾ ਸਕਦੇ ਹੋ। ਇਹ ਤਸਵੀਰ ਕੁਝ ਮਿੰਟਾਂ 'ਚ ਲੱਗ ਜਾਵੇਗੀ। ਡੈਬਿਟ ਕਾਰਡ ਦੀ ਵਰਤੋਂ ਤੁਸੀਂ ਆਈ. ਡੀ. ਦੇ ਰੂਪ 'ਚ ਵੀ ਇਸਤੇਮਾਲ ਕਰ ਸਕਦੇ ਹੋ। ਐਸ. ਬੀ. ਆਈ. ਨੇ ਗਾਹਕਾਂ ਨੂੰ ਨਿੱਜੀ ਸੁਵਿਧਾ ਦੇਣ ਲਈ 'ਐਸ. ਬੀ. ਆਈ. ਇਨ ਟੱਚ ਬ੍ਰਾਂਚ' 'ਚ ਖਾਤਾ ਖੋਲ੍ਹਣਾ ਹੋਵੇਗਾ। ਐਸ. ਬੀ. ਆਈ. ਦੀ ਇਹ ਆਧੁਨਿਕ ਸ਼ਾਖਾਵਾਂ ਦੇਸ਼ ਦੇ 143 ਜ਼ਿਲਿ੍ਹਆਂ ਤੋਂ ਵੀ ਜ਼ਿਆਦਾ ਥਾਵਾਂ 'ਤੇ ਹਨ।