ਨਵੀਂ ਦਿੱਲੀ: ਆਈਫੋਨ ਤੋਂ ਬਾਅਦ, ਐਪਲ ਹੁਣ ਆਪਣੇ ਆਈਪੈਡ ਸੈਗਮੈਂਟ ਨੂੰ ਤੇਜ਼ ਕਰ ਰਿਹਾ ਹੈ। ਇਸ ਲਈ ਐਪਲ ਬਜਟ ਵਿੱਚ ਆਈਪੈਡ ਨੂੰ ਲਾਂਚ ਕਰਨ ਵਾਲਾ ਹੈ। ਇਹ ਆਈਪੈਡ 9.7 ਇੰਚ ਹੋਵੇਗਾ। ਇਸ ਰਾਹੀਂ, ਕੰਪਨੀ ਬਜਟ ਸੈਗਮੈਂਟ ਡਿਵਾਈਸ ਵਿੱਚ ਪ੍ਰਵੇਸ਼ ਕਰਨ ਦੀ ਪਲੈਨਿੰਗ ਕਰ ਰਹੀ ਹੈ।
ਡਿਜ਼ੀਟਾਈਮਜ਼ ਦੀ ਰਿਪੋਰਟ ਮੁਤਾਬਕ ਐਪਲ 9.7 ਇੰਚ ਆਈਪੈਡ ਸਾਲ 2018 ਦੀ ਦੂਜੀ ਤਿਮਾਹੀ ਤੱਕ ਸ਼ੁਰੂ ਕਰ ਸਕਦਾ ਹੈ। ਇਸ ਦਾ ਮੁੱਲ $ 259 (ਕਰੀਬ 16,500 ਰੁਪਏ) ਹੋਵੇਗਾ ਜੋ ਬਹੁਤ ਸਸਤਾ ਹੈ।
ਐਪਲ ਦਾ ਏਅਰਪੋਡ 150 ਡਾਲਰ ਵਿੱਚ ਉਪਲੱਬਧ ਹੈ, ਜੇਕਰ ਆਈਪੈਡ ਲੌਂਚ ਹੁੰਦਾ ਹੈ ਤਾਂ ਇਹ ਕੰਪਨੀ ਦੇ ਆਈਫੋਨ ਤੇ ਆਈਪੈਡ ਦੋਵੇਂ ਸੈਗਮੇਂਟ ਦਾ ਸਭ ਤੋਂ ਸਸਤਾ ਉਤਪਾਦ ਹੋਵੇਗਾ।
ਐਪਲ ਦੇ ਟੈਬਲੇਟ ਸੈਗਮੈਂਟ ਨੂੰ ਪਿਛਲੇ ਸਾਲ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਵੇਂ ਸਸਤੇ ਆਈਪੈਡ ਦੇ ਮਾਧਿਅਮ ਨਾਲ, ਐਪਲ ਆਪਣੇ ਟੈਬਲੇਟ ਦੇ ਕਾਰੋਬਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇਗਾ।