ਨਵੀਂ ਦਿੱਲੀ: ਚੀਨੀ ਮੋਬਾਈਲ ਨਿਰਮਾਤਾ ਕੰਪਨੀ ਸ਼ਿਓਮੀ ਨੇ 108 ਮੈਗਾਪਿਕਸਲ ਕੈਮਰਾ ਵਾਲਾ ਐਮਆਈ ਸੀਸੀ9 ਪ੍ਰੋ ਸਮਾਰਟਫੋਨ ਲਾਂਚ ਕੀਤਾ ਹੈ। ਨੋਕੀਆ 9 ਤੋਂ ਬਾਅਦ, ਇਹ ਪਹਿਲਾ ਸਮਾਰਟਫੋਨ ਹੈ ਜਿਸ ਵਿੱਚ ਰੀਅਰ ਪੈਨਲ ਉੱਤੇ 5 ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਹ ਸਮਾਰਟਫੋਨ ਹਾਲ ਹੀ ਵਿੱਚ ਚੀਨ ਵਿੱਚ ਲਾਂਚ ਕੀਤਾ ਗਿਆ ਹੈ ਤੇ ਇਸਨੂੰ ਗਲੋਬਲ ਮਾਰਕਿਟ ਵਿੱਚ ਮੀ ਨੋਟ 10 ਦੇ ਰੂਪ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

Continues below advertisement

ਐਮ ਸੀਸੀ 9 ਦੇ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ, 8 ਜੀਬੀ ਰੈਮ ਤੇ 128 ਜੀਬੀ ਸਟੋਰੇਜ, 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵਾਲੇ ਤਿੰਨ ਵੇਰੀਐਂਟ ਲਾਂਚ ਕੀਤੇ ਗਏ ਹਨ। ਇਹ ਸਮਾਰਟਫੋਨ ਚੀਨ ਵਿੱਚ ਪ੍ਰੀ-ਆਰਡਰ ਲਈ ਉਪਲੱਬਧ ਹੈ। ਇਸ ਸਮਾਰਟਫੋਨ ਦੀ ਵਿਕਰੀ 11 ਨਵੰਬਰ ਤੋਂ ਸ਼ੁਰੂ ਹੋਵੇਗੀ।

ਸਮਾਰਟਫੋਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੇ ਪਿਛਲੇ ਪੈਨਲ 'ਤੇ 108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਪੋਰਟਟੇਡ ਮੋਡ ਲਈ, ਕੰਪਨੀ ਨੇ 12 ਮੈਗਾਪਿਕਸਲ ਦਾ ਸੈਂਸਰ ਵਰਤਿਆ ਹੈ। ਅਲਟਰਾ ਵਾਈਡ ਮੋਡ ਲਈ 20 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 2 ਮੈਗਾਪਿਕਸਲ ਦਾ ਮਾਈਕਰੋ ਲੈਂਜ਼ ਵੀ ਹੈ। ਸਮਾਰਟਫੋਨ 'ਚ 32 ਮੈਗਾਪਿਕਸਲ ਦਾ ਕੈਮਰਾ ਸੈਲਫੀ ਲੈਣ ਲਈ ਸਾਹਮਣੇ ਵਾਲੇ ਪੈਨਲ 'ਤੇ ਦਿੱਤਾ ਗਿਆ ਹੈ।

Continues below advertisement

ਕੰਪਨੀ ਨੇ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 730 ਪ੍ਰੋਸੈਸਰ ਦੀ ਵਰਤੋਂ ਕੀਤੀ ਹੈ। ਸਮਾਰਟਫੋਨ 'ਚ 6.47 ਇੰਚ ਦੀ ਫੁੱਲ ਐਚਡੀ ਪਲੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ ਦੀ ਬੈਟਰੀ 5,260mAh ਦੀ ਹੈ। ਸਮਾਰਟਫੋਨ 30W ਦੇ ਫਾਸਟ ਚਾਰਜਰ ਨਾਲ ਆਉਂਦਾ ਹੈ ਅਤੇ ਇਹ ਫੋਨ ਸਿਰਫ 65 ਮਿੰਟਾਂ ਵਿੱਚ ਪੂਰਾ ਚਾਰਜ ਹੋ ਜਾਂਦਾ ਹੈ।

ਇਹ ਸਮਾਰਟਫੋਨ 6 ਨਵੰਬਰ ਨੂੰ ਮੀ ਨੋਟ 10 ਦੇ ਨਾਮ ਨਾਲ ਸਪੇਨ ਵਿੱਚ ਲਾਂਚ ਕੀਤਾ ਗਿਆ ਹੈ। ਹਾਲਾਂਕਿ, ਭਾਰਤ ਅਤੇ ਗਲੋਬਲ ਮਾਰਕੀਟ ਵਿੱਚ ਇਸ ਸਮਾਰਟਫੋਨ ਦੇ ਲਾਂਚ ਹੋਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।