ਨਵੀਂ ਦਿੱਲੀ: ਭਾਰਤ ਦੇ ਉੱਤਰੀ ਇਲਾਕੇ ਦੇ ਲੋਕਾਂ ਨੂੰ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦੂਸ਼ਣ ਦੀ ਵਧਦੀ ਸਮੱਸਿਆ ਨੂੰ ਵੇਖਦੇ ਹੋਏ ਚੀਨੀ ਕੰਪਨੀ ਸ਼ਿਓਮੀ ਨੇ ਏਅਰ ਪਿਊਰੀਫਾਇਰ-3 ਲਾਂਚ ਕੀਤਾ ਹੈ। ਸ਼ਿਓਮੀ ਨੇ ਪਿਛਲੇ ਮਹੀਨੇ ਨੋਟ-8 ਸਮਾਰਟਫੋਨ ਨਾਲ ਏਅਰ ਪਿਊਰੀਫਾਇਰ ਲਾਂਚ ਕੀਤਾ ਸੀ।


ਸਿਓਮੀ ਨੇ ਏਅਰ ਪਿਊਰੀਫਾਇਰ-3 ਨੂੰ ਪਿਛਲੇ ਸਾਲ ਲਾਂਚ ਕੀਤੇ ਗਏ 2ਐਸ ਦੇ ਅਪਗ੍ਰੇਡ ਵੈਰੀਅੰਟ ਵਜੋਂ ਲਾਂਚ ਕੀਤਾ ਹੈ। ਕੰਪਨੀ ਨੇ ਏਅਰ ਪਿਊਰੀਫਾਇਰ-3 ਦੀ ਕੀਮਤ 9999 ਰੁਪਏ ਰੱਖੀ ਹੈ ਤੇ ਇਹ 7 ਨਵੰਬਰ ਤੋਂ ਆਨਲਾਈਨ ਸ਼ੌਪਿੰਗ ਵੈੱਬਸਾਈਟ ਅੇਮਜੌਨ ਇੰਡੀਆ ਤੇ ਫਲਿਪਕਾਰਟ ‘ਤੇ ਖਰੀਦਣ ਲਈ ਉਪਲੱਬਧ ਹੋਵੇਗਾ।

ਇਸ ਦੇ ਨਾਲ ਹੀ ਏਅਰ ਪਿਊਰੀਫਾਇਰ ਦੇ ਫਿਲਟਰ 2199 ਰੁਪਏ ‘ਚ ਖਰੀਦੇ ਜਾ ਸਕਦੇ ਹਨ। ਸ਼ਿਓਮੀ ਦਾ ਏਅਰ ਪਿਊਰੀਫਾਈਰ-2 6,499 ਰੁਪਏ ‘ਚ ਖਰੀਦਣ ਲਈ ਉਪਲੱਬਧ ਹੈ। ਦੱਸ ਦਈਏ ਕਿ ਏਅਰ ਪਿਊਰੀਫਾਈਰ-3 ‘ਚ ਕੰਪਨੀ ਨੇ ਟ੍ਰਿਪਲ ਲੇਅਰ ਫਿਲਟਰ ਦਾ ਇਸਤੇਮਾਲ ਕੀਤਾ ਹੈ। ਪ੍ਰਾਇਮਰੀ ਫਿਲਟਰ ਦਾ ਕੰਮ ਹਵਾ ‘ਚ ਮੂਜੌਦ ਵੱਡੇ ਪਾਰਟੀਕਲਸ ਨੂੰ ਦੂਰ ਕਰਨਾ ਹੈ ਤੇ ਦੂਜੇ ਦਾ ਕੰਮ ਛੋਟੇ ਪਾਰਟੀਕਲ ਨੂੰ ਦੂਰ ਕਰਨਾ ਹੈ। ਇਸ ਤੋਂ ਇਲਾਵਾ ਇਸ ‘ਚ ਇੱਕ ਕਾਰਬਨ ਫਿਲਟਰ ਦਿੱਤਾ ਗਿਆ ਹੈ।

ਏਅਰ ਪਿਊਰੀਫਾਇਰ ਦਾ ਡਿਜ਼ਾਈਨ 360 ਡਿਗਰੀ ‘ਤੇ ਕੰਮ ਕਰਨ ਮੁਤਾਬਕ ਬਣਾਇਆ ਗਿਆ ਹੈ ਜੋ ਸਾਰੀਆਂ ਦਿਸ਼ਾਵਾਂ ਨੂੰ ਕਵਰ ਕਰਦਾ ਹੈ। ਇਸ ਨੂੰ ਐਮਆਈ ਦੀ ਹੋਮ ਐਪ ਨਾਲ ਵੀ ਕਨੈਕਟ ਕੀਤਾ ਜਾ ਸਕਦਾ ਹੈ।