ਮਾਲਦਾ (ਬੰਗਾਲ): ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਸੰਸਦ ਮੈਂਬਰ ਖਗੇਨ ਮੁਰਮੂ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਏ। ਐਮਪੀ ਦਾ ਦਾਅਵਾ ਹੈ ਕਿ ਉਸ ਦੇ ਬੇਟੇ ਨੇ ਹਾਲ ਹੀ ਵਿੱਚ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ੌਨ ਤੋਂ ਸੈਮਸੰਗ ਦਾ ਫੋਨ ਆਰਡਰ ਕੀਤਾ ਸੀ। ਕੁਝ ਦਿਨਾਂ ਬਾਅਦ ਫੋਨ ਦੀ ਸਪੁਰਦਗੀ ਹੋਈ, ਬਾਕਸ ਰੈਡਮੀ 5ਏ ਦਾ ਸੀ ਤੇ ਫੋਨ ਦੀ ਬਜਾਏ ਬਾਕਸ ਪੱਥਰਾਂ ਨਾਲ ਭਰਿਆ ਹੋਇਆ ਸੀ।
ਪੱਛਮੀ ਬੰਗਾਲ ਦੇ ਮਾਲਦਾ ਉੱਤਰ ਤੋਂ ਸੰਸਦ ਮੈਂਬਰ ਖਗੇਨ ਮੁਰਮੂ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਲੋਕ ਸਭਾ ਵਿੱਚ ਉਠਾਵਾਂਗੇ। ਉਸਨੇ ਕਿਹਾ, 'ਸ਼ੁਰੂ ਵਿੱਚ ਮੈਨੂੰ ਹੈਰਾਨੀ ਹੋਈ ਕਿ ਮੈਨੂੰ ਸੈਮਸੰਗ ਦੀ ਬਜਾਏ ਰੈੱਡਮੀ 5ਏ ਦਾ ਬਾੱਕਸ ਦਿੱਤਾ ਗਿਆ ਸੀ। ਜਦੋਂ ਡੱਬਾ ਖੋਲ੍ਹਿਆ ਗਿਆ, ਮੈਨੂੰ ਮਾਰਬਲ ਦੇ ਕੁਝ ਟੁਕੜੇ ਮਿਲੇ।'
ਉਨ੍ਹਾਂ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਫੋਨ ਆਇਆ ਅਤੇ ਉਹ ਘਰ ਨਹੀਂ ਸਨ। ਰਿਪੋਰਟ ਦੇ ਅਨੁਸਾਰ, ਸੰਸਦ ਮੈਂਬਰ ਦੀ ਪਤਨੀ ਨੇ 11,999 ਰੁਪਏ ਦੀ ਨਕਦ ਰਾਸ਼ੀ ਦੇ ਕੇ ਫੋਨ ਲਿਆ। ਸੰਸਦ ਮੈਂਬਰ ਖਗੇਨ ਮੁਰਮੂ ਨੇ ਕਿਹਾ ਕਿ ਜਦੋਂ ਉਨ੍ਹਾਂ ਸੋਮਵਾਰ ਨੂੰ ਫੋਨ ਖੋਲ੍ਹਿਆ ਤਾਂ ਡੱਬੇ ਵਿੱਚੋਂ ਮਾਰਬਲ ਦੇ ਕਈ ਟੁਕੜੇ ਮਿਲੇ। ਪੁਲਿਸ ਨੇ ਸੰਸਦ ਮੈਂਬਰ ਦੀ ਸ਼ਿਕਾਇਤ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਹੀ ਹੈ।