ਨਵੀਂ ਦਿੱਲੀ: ਭਾਰਤ ਦੀ ਆਡੀਓ ਇਲੈਕਟ੍ਰੋਨਿਕਸ ਕੰਪਨੀ MIVI ਨੇ ਮਿਊਜ਼ਿਕ ਲਵਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਨਵਾਂ ਵਾਇਰਲੈੱਸ ਨੇਕਬੈਂਡ ਈਅਰਫੋਨ ‘Mivi Collar Flash’ ਲਾਂਚ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿਚ 10mm ਦੀ ਡਰਾਈਵਰ ਹੈ ਜੋ ਵਧੀਆ ਆਵਾਜ਼ ਦਿੰਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਬਲਿਊਟੁੱਥ 5.0 ਦੀ ਕੁਨੈਕਟੀਵਿਟੀ ਵੀ ਉਪਲੱਬਧ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫੀਚਰਸ ਤੇ ਕੀਮਤ ਬਾਰੇ:


ਇਹ ਹੈ ਕੀਮਤ


ਮੀਵੀ ਕਾਲਰ ਫਲੈਸ਼ ਵਾਇਰਲੈੱਸ ਨੇਕਬੈਂਡ ਈਅਰਫੋਨ ਦੀ ਕੀਮਤ 1099 ਰੁਪਏ ਹੈ, ਪਰ ਤੁਸੀਂ ਇਸ ਨੂੰ ਸ਼ੁਰੂਆਤੀ ਕੀਮਤ 'ਤੇ ਸਿਰਫ 999 ਰੁਪਏ 'ਚ ਖਰੀਦ ਸਕਦੇ ਹੋ। ਤੁਸੀਂ ਇਸ ਨੂੰ ਐਮਜ਼ੌਨ ਇੰਡੀਆ ਤੋਂ ਖਰੀਦ ਸਕਦੇ ਹੋ। ਕੰਪਨੀ ਇਸ 'ਤੇ ਪੂਰੇ ਇੱਕ ਸਾਲ ਦੀ ਵਾਰੰਟੀ ਦੇ ਰਹੀ ਹੈ।


ਇਹ ਹਨ ਫੀਚਰਸ


ਇੰਨੇ ਮਿੰਟਾਂ ਵਿੱਚ ਹੋਵੇਗਾ ਚਾਰਜ


ਕਾਲਰ ਫਲੈਸ਼ ਤੁਹਾਨੂੰ ਸਿਰਫ 45 ਮਿੰਟਾਂ ਦੇ ਚਾਰਜਿੰਗ ਵਿੱਚ 24 ਘੰਟੇ ਦੀ ਬੈਟਰੀ ਦੀ ਜ਼ਿੰਦਗੀ ਦਿੰਦਾ ਹੈ। ਇਹ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਸਿਰਫ ਇਹ ਹੀ ਨਹੀਂ, ਇਹ ਸਿਰਫ 10 ਮਿੰਟ ਚਾਰਜ ਕਰਨ 'ਤੇ 10 ਘੰਟੇ ਪਲੇਬੈਕ ਟਾਈਮ ਦਿੰਦਾ ਹੈ।




ਸ਼ਿਓਮੀ ਨਾਲ ਮੁਕਾਬਲਾ


ਪਾਵਰਫੁਲ ਸਾਉਂਡ ਲਈ ਇਹ 10mm ਡਾਈਨਾਮਿਕ ਡਰਾਈਵਰਸ ਲੱਗੇ ਹਨ ਜੋ ਸਾਫ਼ ਤੇ ਹਾਈ ਬਾਸ ਸਾਉਂਡ ਦਾ ਮਜ਼ਾ ਦਿੰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦਾ ਬਾਸ ਕਾਫ਼ੀ ਹੈਵੀ ਹੈ ਅਤੇ Frequency ਰੇਂਜ 20Hz -20kHz ਹੈ। ਇਸ ਦੇ ਲਈ ਇਹ IPX5 ਰੇਟਿੰਗ ਦੇ ਨਾਲ ਆਉਂਦਾ ਹੈ ਜੋ ਧੂੜ, ਮੈਲ ਅਤੇ ਪਸੀਨੇ ਤੋਂ ਬਚਾਉਂਦਾ ਹੈ ਅਤੇ ਤੁਸੀਂ ਇਨ੍ਹਾਂ ਨੂੰ ਬਗੈਰ ਕਿਸੇ ਪ੍ਰੇਸ਼ਾਨੀ ਦੇ ਇਸਤੇਮਾਲ ਕਰ ਸਕਦੇ ਹੋ। ਮਿਵੀ ਕਾਲਰ ਫਲੈਸ਼ ਵਾਇਰਲੈੱਸ ਨੇਕਬੈਂਡ ਈਅਰਫੋਨ ਦਾ ਬਾਜ਼ਾਰ 'ਚ ਮੁਕਾਬਲਾ ਸ਼ਿਓਮੀ ਨਾਲ ਹੈ।


ਇਹ ਵੀ ਪੜ੍ਹੋ: Russian Plane: ਯਾਰਤੀਆਂ ਨਾਲ ਭਰੇ ਹਵਾਈ ਜਹਾਜ਼ ਦਾ ਸੰਪਰਕ ਟੁੱਟਿਆ, ਸਮੁੰਦਰ ‘ਚ ਡੁੱਬਣ ਦਾ ਖਦਸ਼ਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904