ਚੰਡੀਗੜ੍ਹ: ਮਹਿੰਗੇ ਸਮਾਰਟਫ਼ੋਨਾਂ ਨੂੰ ਟੁੱਟਣ ਤੋਂ ਬਚਾਉਣ ਲਈ ਲੋਕ ਉਨ੍ਹਾਂ ਨੂੰ ਕਵਰ ਵਿੱਚ ਪਾ ਕੇ ਰੱਖਦੇ ਹਨ। ਸਕਰੀਨ ਜਾਂ ਫ਼ੋਨ ਦੀ ਬਾਡੀ ਟੁੱਟਣ ਦਾ ਡਰ ਫਿਰ ਵੀ ਬਣਿਆ ਰਹਿੰਦਾ ਹੈ, ਇਸ ਲਈ ਹੁਣ ਨਵੀਂ ਤਕਨੀਕ ਆ ਗਈ ਹੈ ਡਦ ਤੁਹਾਡੇ ਸਮਾਰਟਫ਼ੋਨ ਨੂੰ ਵਧੇਰੇ ਬਚਾਅ ਕੇ ਰੱਖੇਗੀ। ਜੀ ਹਾਂ, ਜਰਮਨੀ ਦੇ ਵਿਦਿਆਰਥੀ ਨੇ ਇੱਕ ਅਜਿਹੀ ਕਾਢ ਕੱਢੀ ਹੈ ਜਿਸ ਨਾਲ ਤੁਸੀਂ ਵੀ ਆਪਣੇ ਫ਼ੋਨ ਨੂੰ ਟੁੱਟਣੋਂ ਬਚਾ ਸਕਦੇ ਹੋ।

 

ਫਿਲਿਪ ਫ੍ਰੇਂਜ਼ਲ ਨਾਂਅ ਦੇ ਵਿਦਿਆਰਥੀ ਨੇ ਮੋਬਾਈਲ ਏਅਰਬੈਗ਼ ਬਣਾਇਆ ਹੈ, ਜਿਸ ਨੂੰ ਉਸ ਨੇ ADCase ਦਾ ਨਾਂਅ ਦਿੱਤਾ ਹੈ। ਫ਼ੋਨ ਦੇ ਡਿੱਗਦਿਆਂ ਹੀ ਇਸ ਏਅਰਬੈਗ਼ ਵਿੱਚ ਲੱਗਾ ਸੈਂਸਰ ਇਸ ਨੂੰ ਭਾਂਪ ਕੇ ਤੁਹਾਡੇ ਫ਼ੋਨ ਨੂੰ ਬਚਾ ਲਵੇਗਾ। ਇਸ ਦੇ ਡਿਜ਼ਾਈਨ ਬਾਰੇ ਪੂਰੇ ਤਰੀਕੇ ਨਾਲ ਖੁਲਾਸਾ ਤਾਂ ਨਹੀਂ ਕੀਤਾ ਗਿਆ ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਜਦ ਹੀ ਫ਼ੋਨ ਡਿੱਗੇਗਾ ਤਾਂ ਇਸ ਏਅਰਬੈਗ਼ ਦੇ ਚਾਰੇ ਖੂੰਜਿਆਂ ਵਿੱਚ ਲੱਗੇ ਬਚਾਅ (ਗਾਰਡ) ਖੁੱਲ੍ਹ ਜਾਣਗੇ।

ਜਰਮਨੀ ਦੇ ਆਲੇਨ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਇਸ ਵਿਦਿਆਰਥੀ ਨੇ ਏਅਰਬੈਗ਼ ਲਈ ਅਵਾਰਡ ਵੀ ਜਿੱਤਿਆ ਹੈ। ਫ੍ਰੇਂਜ਼ਲ ਆਪਣੇ ਏਅਰਬੈਗ਼ ਨੂੰ ਅਗਲੇ ਮਹੀਨੇ ਕਿਕਸਟਾਰਟਰ ਰਾਹੀਂ ਜਾਰੀ ਕਰ ਸਕਦਾ ਹੈ। ਇਸ ਤਰ੍ਹਾਂ ਕੰਮ ਕਰੇਗਾ ਫ੍ਰੇਂਜ਼ਲ ਦਾ ਏਅਰਬੈਗ਼ ADCase

https://twitter.com/ThatEricAlper/status/1012493415639126017