ਚੰਡੀਗੜ੍ਹ: ਸ਼ਿਓਮੀ ਤੇ ਸੈਮਸਗ ਵਿਚਾਲੇ ਹੁਣ ਤਕ ਦੀ ਸਭ ਤੋਂ ਵੱਡੀ ਟੱਕਰ ਸਾਹਮਣੇ ਆ ਸਕਦੀ ਹੈ। ਇਹ ਮੁਕਾਬਲਾ ਦੁਨੀਆ ਦੇ ਦੂਜੇ ਸਭ ਤੋਂ ਵੱਡੀ ਮੋਬਾਈਲ ਮਾਰਕਿਟ ਯਾਨੀ ਭਾਰਤ ਵਿੱਚ ਵੇਖਣ ਨੂੰ ਮਿਲੇਗਾ। ਇੱਕ-ਦੂਜੇ ਤੋਂ ਅੱਗੇ ਨਿਕਲਣ ਲਈ ਆਏ ਦਿਨ ਦੋਵੇਂ ਕੰਪਨੀਆਂ ਨਵੇਂ-ਨਵੇਂ ਮੋਬਾਈਲ ਲਾਂਚ ਕਰ ਰਹੀਆਂ ਹਨ।

ਫੈਸਟੀਵਲ ਸੇਲ ਤੇ ਹੋਰ ਸੇਲਾਂ ਜਿਸ ਤਰ੍ਹਾਂ ਭਾਰਤੀ ਬਾਜ਼ਾਰ ਵਿੱਚ ਆਪਣੇ ਪੈਰ ਜਮਾ ਰਹੀਆਂ ਹਨ, ਉਸੇ ਤਰ੍ਹਾਂ ਮੋਬਾਈਲ ਕੰਪਨੀਆਂ ਵੀ ਆਪਣੇ ਨਵੇਂ-ਨਵੇਂ ਮਾਡਲ ਲਾਂਚ ਕਰਦੀਆਂ ਰਹਿੰਦੀਆਂ ਹਨ। ਸ਼ਿਓਮੀ ਤੇ ਸੈਮਸਗ ਇਨ੍ਹਾਂ ਕੰਪਨੀਆਂ ਵਿੱਚ ਸਭ ਤੋਂ ਮੋਹਰੀ ਹਨ। ਦੋਵਾਂ ਕੰਪਨੀਆਂ ਨੇ ਮੋਬਾਈਲ ਬਾਜ਼ਾਰ ਵਿੱਚ 60 ਫੀਸਦੀ ਤਕ ਕਬਜ਼ਾ ਕੀਤਾ ਹੋਇਆ ਹੈ। ਤਿਓਹਾਰਾਂ ਮੌਕੇ ਸੇਲ ਦੌਰਾਨ ਕੰਪਨੀਆਂ ਦੇ ਇੱਕ ਤਿਹਾਈ ਹਿੱਸੇ ਦੀ ਭਰਪਾਈ ਹੁੰਦੀ ਹੈ।

ਮਾਹਰਾਂ ਦੀ ਗੱਲ ਕੀਤੀ ਜਾਏ ਤਾਂ ਅਜੇ ਤਕ ਇਹ ਬਾਰੇ ਜਾਣਕਾਰੀ ਨਹੀਂ ਮਿਲੀ ਕਿ ਇਨ੍ਹਾਂ ਦੋਵਾਂ ਵਿੱਚੋਂ ਨੰਬਰ ਵਨ ਕੌਣ ਹੈ ਪਰ ਜੇ ਅਪਰੈਲ-ਜੂਨ ਦੇ ਕਾਊਂਟਰਪੁਆਇੰਟ ਦਾ ਰਿਪੋਰਟ ਦਾ ਗੱਲ ਕੀਤੀ ਜਾਏ ਤਾਂ ਸੈਮਸੰਗ ਸ਼ਿਓਮੀ ਤੋਂ ਅੱਗੇ ਜਾ ਰਿਹਾ ਹੈ ਜਦਕਿ IDC ਦੀ ਰਿਪੋਰਟ ਮੁਤਾਬਕ ਸੈਮਸੰਗ ਤੇ ਸ਼ਿਓਮੀ ਇੱਕ ਦੂਜੇ ਨੂੰ ਬਰਾਬਰ ਦੀ ਟੱਕਰ ਦੇ ਰਹੇ ਹਨ।