ਨਵੀਂ ਦਿੱਲੀ: ਮੋਟੋਰੋਲਾ ਨੇ ਆਪਣੇ ਹਾਲੀਆ ਲਾਂਚ ਸਮਾਰਟਫੋਨ G5S ਦਾ ਮਿੱਡਨਾਈਟ ਬਲੁ ਕਲਰ ਵੈਰੀਐਂਟ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸ ਦੀ ਬਲੈਕ ਬਾਡੀ ਨੂੰ ਨੀਲੇ ਸ਼ੇਡ ਦੇ ਨਾਲ ਐਨੋਡਾਇਜ਼ ਐਲਮੀਨੀਅਮ ਬੈਕ ਕਵਰ ਦਿੱਤਾ ਗਿਆ ਹੈ।


ਇਸ ਤੋਂ ਇਲਾਵਾ ਇਹ ਸਮਾਰਟਫੋਨ ਫਾਈਨ ਗੋਲਡ ਤੇ ਲੂਨਰ ਗ੍ਰੇਅ ਕਲਰ ਵੈਰੀਐਂਟ ਵਿੱਚ ਉਪਲੱਬਧ ਹੈ। ਕੰਪਨੀ ਨੇ ਟਵਿੱਟਰ 'ਤੇ ਇਸ ਨਵੇਂ ਵੈਰੀਐਂਟ ਦੇ ਭਾਰਤ ਵਿੱਚ ਲਾਂਚ ਹੋਣ ਨਾਲ ਜੁੜੀ ਜਾਣਕਾਰੀ ਦਿੱਤੀ। ਇਸ ਨਵੇਂ ਵੈਰੀਐਂਟ ਦੀ ਕੀਮਤ 14,999 ਰੁਪਏ ਹੈ। ਇਸ ਦੇ ਨਾਲ ਹੀ ਸਧਾਰਨ ਵੈਰੀਐਂਟ ਦੀ ਕੀਮਤ 12,999 ਰੁਪਏ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਮੋਟੋ G5S ਇਸ ਵਿੱਚ 5.2 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰਿਜੀਊਲਿਸ਼ਨ 1080X 1920 ਪਿਕਸਲ ਹੋਵੇਗੀ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਅਕਟਾਕੋਰ ਕਾਲਕਾਮ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 3 ਜੀਬੀ ਦੀ ਰੈਮ ਦਿੱਤੀ ਗਈ ਹੈ। ਮੋਟੋ G5S ਵਿੱਚ 32 ਜੀਬੀ ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜੋ 128 ਜੀਬੀ ਤੱਕ ਵਧਾਈ ਜਾ ਸਕਦੀ ਹੈ।

ਹੁਣ ਗੱਲ ਕਰਦੇ ਹਾਂ ਔਪਟਿਕਸ ਦੀ ਤਾਂ ਇਸ ਵਿੱਚ 12 ਮੇਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਹੀ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਹੋਵੇਗਾ। ਡਿਵਾਈਸ ਨੂੰ ਪਾਵਰ ਦੇਣ ਲਈ 3000mAh ਦੀ ਬੈਟਰੀ ਦਿੱਤੀ ਗਈ ਹੈ ਜੋ ਟਰਬੋ ਪਾਵਰ ਫਾਸਟ ਸਪੋਰਟਿਵ ਹੈ।