ਨਵੀਂ ਦਿੱਲੀ-ਟਵਿੱਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨ ਪਿਆਰਤਾ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ 4 ਕਰੋੜ ਨੂੰ ਪਾਰ ਕਰ ਗਈ ਹੈ। ਟਵਿੱਟਰ 'ਤੇ ਮੋਦੀ ਦੇ ਪ੍ਰਸ਼ੰਸਕਾਂ ਦੀ ਗਿਣਤੀ 4 ਕਰੋੜ 48 ਹਜ਼ਾਰ 316 ਹੋ ਗਈ ਹੈ, ਜੋ ਕਿਸੇ ਵੀ ਭਾਰਤੀ ਰਾਜ ਨੇਤਾ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
ਪ੍ਰਧਾਨ ਮੰਤਰੀ ਟਵਿੱਟਰ ਰਾਹੀਂ ਲਗਾਤਾਰ ਆਪਣੇ ਸੁਨੇਹਿਆਂ ਨੂੰ ਸ਼ੇਅਰ ਕਰਦੇ ਹਨ। ਮੋਦੀ ਦੀ ਤੁਲਨਾ 'ਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਘੱਟ ਹੈ। ਗਾਂਧੀ ਦੇ ਟਵਿੱਟਰ 'ਤੇ ਸਿਰਫ਼ 57 ਲੱਖ 67 ਹਜ਼ਾਰ 118 ਪ੍ਰਸ਼ੰਸਕ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਟਵਿੱਟਰ 'ਤੇ ਪ੍ਰਸੰਸਕਾਂ ਦੇ ਮਾਮਲੇ 'ਚ ਮੋਦੀ ਤੋਂ ਅੱਗੇ ਹਨ। ਟਰੰਪ ਦੇ ਟਵਿੱਟਰ 'ਤੇ 4 ਕਰੋੜ 75 ਲੱਖ 16 ਪ੍ਰਸ਼ੰਸਕ ਹਨ।