ਨਵੀਂ ਦਿੱਲੀ: ਫੇਮ ਆਨਲਾਈਨ ਕੰਟੈਂਟ ਪਲੇਅਰ ਨੈੱਟਫਲਿਕਸ ਨੇ ਇੰਡੀਅਨ ਮਾਰਕਿਟ ‘ਚ ਆਪਣਾ ਹੁਣ ਤਕ ਦਾ ਵੱਡਾ ਕਦਮ ਚੁੱਕਿਆ ਹੈ। ਨੈੱਟਫਲਿਕਸ ਭਾਰਤੀ ਮੋਬਾਈਲ ਯੂਜ਼ਰਸ ਲਈ 199 ਰੁਪਏ ਦਾ ਬੇਸ ਪੈਕ ਲੈ ਕੇ ਆਇਆ ਹੈ। ਨੈੱਟਫਲਿਕਸ ਦਾ ਇਹ ਸਭ ਤੋਂ ਸਸਤਾ ਪਲਾਨ ਹੈ। ਅਮੇਜ਼ੋਨ ਪ੍ਰਾਈਮ ਤੇ ਹੌਟਸਟਾਰ ਦੀ ਤੁਲਨਾ ‘ਚ ਨੈੱਟਫਲਿਕਸ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਹਨ।

ਨੈੱਟਫਲਿਕਸ ਦੇ ਇੰਡੀਅਨ ਪ੍ਰੋਡਕਟ ਡਾਇਰੈਕਟਰ ਨੇ ਇਸ ਪਲਾਨ ਬਾਰੇ ਦੱਸਦੇ ਕਿਹਾ, “ਦੁਨੀਆ ਦੇ ਕਿਸੇ ਵੀ ਦੇਸ਼ ਦੀ ਤੁਲਨਾ ਭਾਰਤ ‘ਚ ਸਭ ਤੋਂ ਜ਼ਿਆਦਾ ਮੋਬਾਈਲ ਇਸਤੇਮਾਲ ਕੀਤੇ ਜਾਂਦੇ ਹਨ। ਸਾਡਾ ਇਹ ਪਲਾਨ ਉਨ੍ਹਾਂ ਲੋਕਾਂ ਲਈ ਹੈ ਜੋ ਆਪਣੇ ਸਮਾਰਟਫੋਨ ‘ਚ ਵੀ ਵੀਡੀਓ ਦੇਖਣਾ ਪਸੰਦ ਕਰਦੇ ਹਨ।”

ਕੰਪਨੀ ਦਾ ਦਾਅਵਾ ਹੈ ਕਿ ਜੂਨ ਮਹੀਨੇ ‘ਚ ਨੈੱਟਫਲਿਕਸ ਦੇ ਇੰਡੀਅਨ ਯੂਜ਼ਰਸ ਨੇ ਘੱਟ ਤੋਂ ਘੱਟ ਇੱਕ ਫ਼ਿਲਮ ਜਾਂ ਵੈੱਬ ਸੀਰੀਜ਼ ਨੂੰ ਡਾਉਨਲੋਡ ਕੀਤਾ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਨੈੱਟਫਲਿਕਸ ਨੂੰ ਸਭ ਤੋਂ ਜ਼ਿਆਦਾ ਫੋਨ ‘ਤੇ ਇੰਡੀਆ ‘ਚ ਹੀ ਦੇਖਿਆ ਜਾਂਦਾ ਹੈ।

ਇਸ ਪੈਕ ਨੂੰ ਸਿਰਫ ਇੱਕ ਯੂਜ਼ਰ ਹੀ ਇਸਤੇਮਾਲ ਕਰ ਸਕਦਾ ਹੈ। ਇਸ ਦੇ ਨਾਲ ਹੀ ਉਹ ਐਚਡੀ ਕੰਟੈਂਟ ਨਹੀਂ ਸਗੋਂ ਐਸਡੀ ਵੀਡੀਓ ਹੀ ਦੇਖ ਸਕੇਗਾ। ਉਂਝ ਨੈੱਟਫਲਿਕਸ ਦਾ ਬੇਸਿਕ ਪਲਾਨ 499 ਰੁਪਏ ਦਾ ਹੈ। ਇਸ ਤੋਂ ਇਲਾਵਾ 684 ਤੇ 799 ਰੁਪਏ ਦੇ ਪਲਾਨ ਵੀ ਹਨ। ਨੈੱਟਫਲਿਕਸ ਦੇ 799 ਰੁਪਏ ਦੇ ਪਲਾਨ ‘ਚ ਚਾਰ ਵੱਖ-ਵੱਖ ਯੂਜ਼ਰਸ ਦਾ ਅਕਾਉਂਟ ਬਣ ਸਕਦਾ ਹੈ। ਇਸ ਨੂੰ ਚਾਰ ਫੋਨ ਨਾਲ ਟੀਵੀ, ਲੈਪਟੌਪ ‘ਤੇ ਵੀ ਕਨੈਕਟ ਕੀਤਾ ਜਾ ਸਕਦਾ ਹੈ ਜੋ 199 ਰੁਪਏ ਦੇ ਪਲਾਨ ‘ਚ ਨਹੀਂ ਮਿਲੇਗਾ।