ਜੂਨ 2018 ਤੱਕ ਏਅਰਟੈਲ ਦੀ ਇਹ ਸਰਵਿਸ ਮਿਲੇਗੀ ਮੁਫ਼ਤ
ਏਬੀਪੀ ਸਾਂਝਾ | 29 Dec 2017 01:55 PM (IST)
ਨਵੀਂ ਦਿੱਲੀ: ਮੁਲਕ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਨੇ ਟੀਵੀ ਐਪ ਦਾ ਨਵਾਂ ਵਰਜਨ ਲਾਂਚ ਕੀਤਾ ਹੈ। ਏਅਰਟੈਲ ਟੀਵੀ ਐਪ ਵਿੱਚ 300 ਤੋਂ ਜ਼ਿਆਦਾ ਲਾਈਵ ਟੀਵੀ ਚੈਨਲ, 29 ਐਚਡੀ ਚੈਨਲ ਤੇ 6000 ਤੋਂ ਜ਼ਿਆਦਾ ਫ਼ਿਲਮਾਂ ਤੇ ਟੀਵੀ ਸ਼ੋਅ ਹਨ। ਖ਼ਾਸ ਗੱਲ ਇਹ ਹੈ ਕਿ ਏਅਰਟੈਲ ਆਪਣੇ ਸਾਰੇ ਪੋਸਟਪੇਡ ਗਾਹਕਾਂ ਨੂੰ ਜੂਨ 2018 ਤੱਕ ਐਪ ਦਾ ਮੁਫ਼ਤ ਸਬਸਕ੍ਰਿਪਸ਼ਨ ਦੇ ਰਿਹਾ ਹੈ। ਯੂਜ਼ਰ ਨੂੰ ਇਹ ਸੁਵਿਧਾ ਮੁਫ਼ਤ ਲੈਣ ਲਈ ਸਿਰਫ਼ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਤੋਂ ਏਅਰਟੈੱਲ ਟੀਵੀ ਐਪ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਫ਼ਰੀ ਵਿੱਚ ਇਸ ਕਨਟੈਂਟ ਨੂੰ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਵਿਸ ਪ੍ਰੋਵਾਈਡਰ ਤੁਹਾਨੂੰ ਰੀਜ਼ਨਲ ਭਾਸ਼ਾਵਾਂ ਵਿੱਚ ਵੀ ਕਨਟੈਂਟ ਦੇਣਗੇ। ਪਿੱਛੇ ਜਿਹੇ ਰਿਲਾਇੰਸ ਜੀਓ ਨੇ ਜੀਓ ਟੀਵੀ ਦਾ ਵੈੱਬ ਵਰਜਨ ਲਾਂਚ ਕੀਤਾ ਸੀ। ਇਸ ਨਾਲ ਜੀਓ ਟੀਵੀ ਲੈਪਟਾਪ, ਡੈਸਕਟਾਪ 'ਤੇ ਵੀ ਵੇਖਿਆ ਜਾ ਸਕਦਾ ਹੈ। ਇਸ ਲਈ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਪਵੇਗੀ।