ਸਿਡਨੀ: ਆਸਟ੍ਰੇਲੀਆ ਨੇ ਵ੍ਹੱਟਸਐਪ ਤੇ ਹੋਰ ਮੈਸੇਜਿੰਗ ਐਪ ਉੱਤੇ ਨਜ਼ਰ ਰੱਖ ਸਕੇਗੀ। ਇਸ ਸਬੰਧੀ ਸਰਕਾਰ ਨੇ ਨਵਾਂ ਬਿੱਲ ਵੀ ਤਿਆਰ ਕਰ ਲਿਆ ਹੈ। ਆਸਟ੍ਰੇਲੀਆ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਅਫ਼ਵਾਹਾਂ, ਨਫ਼ਰਤੀ ਭਾਸ਼ਣਾਂ, ਬੱਚਿਆਂ ਤੇ ਨਸ਼ਿਆਂ ਦੀ ਤਸਕਰੀ ਸਮੇਤ ਹੋਰ ਅਪਰਾਧਕ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਨਵਾਂ ਬਿੱਲ ਲਿਆ ਰਹੀ ਹੈ।
ਦਰਅਸਲ, ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਵ੍ਹੱਟਸਐਪ 'ਤੇ ਕਿਸੇ ਸੰਦੇਸ਼ ਦੇ ਵਾਇਰਲ ਹੋਣ ਤੋਂ ਬਾਅਦ ਹਜੂਮੀ ਕਤਲ ਵਰਗੀਆਂ ਖਤਰਨਾਕ ਘਟਨਾਵਾਂ ਨਾਲ ਨਜਿੱਠਣ ਲਈ ਕੰਪਨੀ ਨੂੰ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਸੀ ਪਰ ਆਸਟ੍ਰੇਲੀਆ ਦਾ ਨਵਾਂ ਬਿੱਲ ਲੋਕਾਂ ਦੀ ਨਿੱਜਤਾ 'ਤੇ ਹਮਲਾ ਸਾਬਤ ਹੋ ਸਕਦਾ ਹੈ। ਹਾਲਾਂਕਿ, ਸਰਕਾਰ ਦਾਅਵਾ ਕਰਦੀ ਹੈ ਕਿ ਉਹ ਲੋੜ ਪੈਣ 'ਤੇ ਹੀ ਲੋਕਾਂ ਦੇ ਸੁਨੇਹੇ ਦੇਖੇਗੀ।
ਜੇਕਰ ਇਹ ਬਿਲ ਪਾਸ ਹੋ ਕੇ ਕਾਨੂੰਨ ਬਣ ਜਾਂਦਾ ਹੈ ਤਾਂ, ਆਸਟ੍ਰੇਲੀਆ ਵਿੱਚ ਕੰਪਨੀਆਂ ਨੂੰ ਲੋਕਾਂ ਦੀ ਨਿੱਜਤਾ ਬਰਕਰਾਰ ਰੱਖਣ ਲਈ ਵਰਤੀ ਜਾਂਦੀ ਇਲੈਕਟ੍ਰੌਨਿਕ ਕੋਡਿੰਗ (ਇਨਕ੍ਰਿਪਸ਼ਨ) ਹਟਾਉਣੀ ਪਵੇਗੀ। ਇਸ ਬਿੱਲ ਦੀ ਤਜਵੀਜ਼ ਤੋਂ ਹੀ ਇਸ ਦਾ ਵਿਰੋਧ ਵੀ ਹੋਣ ਲੱਗਾ ਹੈ ਪਰ ਸਰਕਾਰ ਦਾ ਦਾਅਵਾ ਹੈ ਕਿ ਦਹਿਸ਼ਤੀ ਤੇ ਹੋਰ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 95 ਫ਼ੀਸਦੀ ਲੋਕ ਇਹੋ ਇਨਕ੍ਰਿਪਟਿਡ ਮੈਸੇਜਿੰਗ ਵਰਤਦੇ ਹਨ। ਸਰਕਾਰ ਦਾ ਤਰਕ ਹੈ ਕਿ ਅਪਰਾਧੀਆਂ ਦੀ ਖੁੰਭ ਠੱਪਣ ਲਈ ਅਜਿਹਾ ਕਰਨਾ ਜ਼ਰੂਰੀ ਹੈ।