ਅਮਰੀਕਨ ਸਪੋਰਟ ਯੂਟੀਲਿਟੀ ਵ੍ਹੀਕਲ ਯਾਨੀ ਐੱਸ.ਯੂ.ਵੀ. ਨਿਰਮਾਤਾ ਕੰਪਨੀ ਜੀਪ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਬਹੁਤ ਛੇਤੀ ਭਾਰਤ ਵਿੱਚ ਇੱਕ ਨਵੀਂ ਕੰਪੈਕਟ ਐੱਸ.ਯੂ.ਵੀ. 2018 ਵਿੱਚ ਲੌਂਚ ਕਰਨ ਜਾ ਰਹੀ ਹੈ। ਇਸ ਨਵੀਂ ਕਾਰ ਦੀ ਕੀਮਤ ਕਾਰਨ ਹੀ ਇਸ ਸ਼੍ਰੇਣੀ ਦੀਆਂ ਪਹਿਲਾਂ ਤੋਂ ਹੀ ਬਾਜ਼ਾਰ ਵਿੱਚ ਮੌਜੂਦ ਕਾਰਾਂ ਲਈ ਚਿੰਤਾ ਵਾਲੀ ਗੱਲ ਹੈ।


ਜੀ ਹਾਂ, ਜੀਪ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਨਵੀਂ ਕਾਰ ਦੀ ਕੀਮਤ 10 ਲੱਖ ਰੁਪਏ ਤੋਂ ਘੱਟ ਹੀ ਹੋਵੇਗੀ। ਜੀਪ ਦੀ ਇਸ ਕਾਰ ਦੀ ਸਿੱਧੀ ਟੱਕਰ ਵਿਟਾਰਾ, ਬ੍ਰੇਜ਼ਾ, ਹੌਂਡਾ ਡਬਲਿਊ.ਆਰ.-ਵੀ., ਫੋਰਡ ਈਕੋਸਪੋਰਟ ਤੇ ਟਾਟਾ ਨੈਕਸਨ ਨਾਲ ਹੋਵੇਗੀ।

ਹਾਲਾਂਕਿ, ਫਿਲਹਾਲ ਜੀਪ ਨੇ ਇਸ ਨਵੀਂ ਐੱਸ.ਯੂ.ਵੀ. ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਕਿਆਸੇ ਹਨ ਕਿ ਇਸ ਕਾਰ ਨੂੰ ਜੀਪ ਦੀ ਮਸ਼ਹੂਰ ਕੰਪੈਕਟ ਐੱਸ.ਯੂ.ਵੀ. ਜੀਪ ਰੇਨੇਗੇਡ ਵਾਂਗ ਤਿਆਰ ਕੀਤਾ ਜਾਵੇਗਾ। ਕੌਮਾਂਤਰੀ ਬਾਜ਼ਾਰ ਵਿਚ ਰੇਨੇਗੇਡ ਕੰਪਨੀ ਦੀ ਸਭ ਤੋਂ ਛੋਟੀ ਐੱਸ.ਯੂ.ਵੀ. ਹੈ। ਕੁਝ ਸਮਾਂ ਪਹਿਲਾਂ ਇਸ ਨੂੰ ਭਾਰਤ ਵਿੱਚ ਟੈਸਟ ਕਰਦਿਆਂ ਵੀ ਵੇਖਿਆ ਗਿਆ ਸੀ।

ਜੀਪ ਕੰਪਾਸ ਵਾਂਗ ਇਸ ਨਵੀਂ ਐੱਸ.ਯੂ.ਵੀ. ਨੂੰ ਵੀ ਫ਼ੀਏਟ ਦੇ ਰੰਜਨਗਾਂਵ ਸਥਿਤ ਪਲਾਂਟ ਵਿੱਚ ਹੀ ਤਿਆ ਕੀਤਾ ਜਾਵੇਗਾ। ਭਾਰਤ ਵਿੱਚ ਹੀ ਬਣਾਉਣ ਕਾਰਨ ਇਸ ਕਾਰ ਦੀ ਕੀਮਤ ਘੱਟ ਹੀ ਰਹਿਣ ਦੀ ਉਮੀਦ ਹੈ। ਕੰਪਾਸ ਐੱਸ.ਯੂ.ਵੀ. ਵਾਂਗ ਕੰਪਨੀ ਭਾਰਤ ਵਿੱਚੋਂ ਬਰਾਮਦ ਕੀਤਾ ਜਾ ਸਕਦਾ ਹੈ।