ਨਵੀਂ ਦਿੱਲੀ : ਟੋਯੋਟਾ ਦੀ ਨਵੀਂ ਫਾਰਚੂਨਰ ਲਾਚਿੰਗ ਦੇ ਲਈ ਤਿਆਰ ਹੈ। ਇਸ ਨੂੰ 7 ਨਵੰਬਰ 2016 ਨੂੰ ਲਾਂਚ ਕੀਤਾ ਜਾਏਗਾ। ਲਾਚਿੰਗ ਤੋਂ ਬਾਅਦ ਇਸ ਦਾ ਮੁਕਾਬਲਾ ਫੋਰਡ ਦੀ ਨਵੀਂ ਐਂਡੇਵਰ ਅਤੇ ਸ਼ੇਵ ਰਲੇ ਟ੍ਰੇਲਬਲੇਜ਼ਰ ਨਾਲ ਹੋਵੇਗਾ। ਲਾਚਿੰਗ ਤੋਂ ਬਾਅਦ ਗਾਹਕਾਂ ਤੱਕ ਨਵੀਂ ਫਾਰਚੂਨਰ ਜਲਦੀ ਹੀ ਪਹੁੰਚ ਜਾਏਗੀ। ਕਿਉਂਕਿ ਕੇ ਕੰਪਨੀ ਨੇ ਹੁਣ ਤੋਂ ਹੀ ਡੀਲਰਾਂ ਕੋਲ ਸਟੋਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ।

ਇੱਥੇ ਵਿਖਾਈ ਗਈ ਫਾਰਚੂਨਰ ਨੂੰ ਅਹਿਮਦਾਬਾਦ ਦੀ ਇੱਕ ਡੀਲਰਸ਼ਿਪ 'ਤੇ ਵੇਖਿਆ ਗਿਆ ਹੈ। ਕੈਮਰੇ ਵਿੱਚ ਕੈਦ ਹੋਈ ਇਹ ਐਸ.ਯੂ.ਵੀ. ਬਲੈਕ ਕੱਲਰ ਵਿੱਚ ਹੈ। ਇਸ ਵਿੱਚ ਅੱਗੇ ਲੱਗੇ ਹੈਡਲੈਂਪਸ ਦੇ ਨਾਲ ਐਲ.ਈ.ਡੀ. ਡੇ ਟਾਈਮ ਰਨਿੰਗ ਲਾਈਟਾਂ ਵੀ ਹਨ। ਫਰੰਟ ਗ੍ਰਿੱਲ ਵਿੱਚ ਕਰੋਮ ਦਾ ਬਹੁਤ ਇਸਤੇਮਾਲ ਹੋਈ ਹੈ। ਫਾਗ ਲੈਂਪ ਦੇ ਚਾਰੋ ਪਾਸੇ ਕਰੋਮ ਦੀ ਵਰਤੋ ਕੀਤੀ ਗਈ ਹੈ। ਸਾਈਡ ਵਿੱਚ ਵੀ ਕਰੋਮ ਸ਼ੋਲਡਰ ਲਾਈਨ ਦਿੱਤੀ ਗਈ ਹੈ। ਜੋ ਅੱਗੇ ਲੱਗੇ ਵਿੰਗ ਮਿਰਰ ਤੋਂ ਸ਼ੁਰੂ ਤੋ ਹੇ ਪਿੱਛੇ ਤੱਕ ਜਾਂਦੀ ਹੈ।

ਨਵੀਂ ਫਾਰਚੂਨਰ ਵਿੱਚ 18 ਇੰਚ ਦੇ ਐਲਾਏ ਵੀਲ ਦਿੱਤੇ ਗਏ ਹਨ। ਜੋ ਇਸ ਨੂੰ ਹੋਰ ਦਮਦਾਰ ਅਤੇ ਖਿਚਵਾਂ ਬਣਾਉਂਦੇ ਹਨ। ਪਿੱਛੇ ਵੱਲ ਨਵੇਂ ਡਿਜ਼ਾਈਨ ਵਾਲੇ ਟੇਲ ਲਾਈਟਾਂ ਦਿੱਤੀ ਗਈਆਂ ਹਨ। ਪਿੱਛੇ ਸੈਂਟਰ ਵਿੱਚ ਕਰੋਮ ਫਿਨਿਸ਼ ਦੇ ਨਾਲ ਟੋਯੋਟਾ ਦੀ ਬੀਜਿੰਗ ਦਿੱਤੀ ਗਈ ਹੈ।

ਪਾਵਰ ਸਪੀਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਵੀਂ ਫਾਰਚੂਨਰ ਵਿੱਚ ਇਨੋਵਾ ਕ੍ਰਿਸਟਾ ਵਾਲੇ ਇੰਜਨ ਲਗਾਏ ਗਏ ਹਨ। ਇਸ ਵਿੱਚ ਦੋ ਡੀਜ਼ਲ ਇੰਜਨ ਦਾ ਵਿਕਲਪ ਰੱਖਿਆ ਗਿਆ ਹੈ। ਪੈਟ੍ਰੋਲ ਇੰਜਨ ਦਾ ਵਿਕਲਪ ਆਉਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਡੀਜ਼ਲ ਵੈਰਿਏਂਟ ਵਿੱਚ ਪਹਿਲਾ ਵਿਕਲਪ 2.4 ਲੀਟਰ ਦਾ 2 ਜੀ.ਡੀ.-ਐਫ.ਟੀ.ਵੀ. ਇੰਜਨ ਹੋਵੇਗਾ। ਇਹ 150 ਪੀ.ਐਸ. ਪਾਵਰ ਅਤੇ 343 ਐਨ.ਐਮ. ਦਾ ਟਾਰਕ ਦੇਵੇਗਾ।

ਦੂਸਰਾ ਵਿਕਲਪ ਹੋਵੇਗਾ 2.8 ਲੀਟਰ ਦਾ ਇੰਜਨ ਜੋ 174 ਪੀ.ਐਸ. ਦੀ ਪਾਵਰ ਅਤੇ 360 ਐਨ.ਐਮ. ਦਾ ਟਾਰਕ ਦੇਵੇਗਾ। ਪੈਟਰੋਲ ਵੈਰਿਏਂਟ ਵਿੱਚ 2.7 ਲੀਟਰ ਦਾ ਡਯੂਲ ਵੀ.ਵੀ.ਟੀ.-ਆਈ ਇੰਜਨ ਦਿੱਤਾ ਜਾ ਸਕਦਾ ਹੈ। ਇਹ 166 ਪੀ.ਐਸ. ਪਾਵਰ ਅਤੇ 245 ਐਨ.ਐਮ. ਦਾ ਟਾਰਕ ਦੇਵੇਗਾ। 2.8 ਲੀਟਰ ਡੀਜ਼ਲ ਅਤੇ 2.7 ਲੀਟਰ ਪੈਟਰੋਲ ਵੈਰਿਏਂਟ ਵਿੱਚ 6-ਸਪੀਡ ਮੈਨੂਅਲ ਅਤੇ ਆਟੋਮੈਟਿਕ ਗਿਅਰ ਬਾਕਸ ਦਾ ਵਿਕਲਪ ਮਿਲੇਗਾ।