ਆਈਫ਼ੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iPhone X ਦੇ ਦੋ ਹੋਰ ਖ਼ਾਸ ਮਾਡਲ
ਏਬੀਪੀ ਸਾਂਝਾ | 09 Nov 2017 02:02 PM (IST)
ਸਮਾਰਟਫ਼ੋਨ ਨਿਰਮਾਤਾ ਕੰਪਨੀ ਐੱਪਲ ਦਾ ਨਵਾਂ iPhone X ਲਾਂਚ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 3 ਨਵੰਬਰ ਤੋਂ ਇਸ ਫ਼ੋਨ ਦੀ ਵਿਕਰੀ ਭਾਰਤ ਸਮੇਤ ਕਈ ਹੋਰ ਦੇਸ਼ਾਂ ਵਿੱਚ ਸ਼ੁਰੂ ਹੋ ਗਈ ਹੈ। ਉਦੋਂ ਤੋਂ ਹੀ ਹੋਰਨਾਂ ਫ਼ੋਨਜ਼ ਦੇ ਮੁਕਾਬਲੇ iPhone X ਸਭ ਤੋਂ ਜ਼ਿਆਦਾ ਖ਼ਬਰਾਂ ਵਿੱਚ ਰਿਹਾ ਹੈ। ਉੱਤਮ ਫੀਚਰਜ਼ ਨਾਲ ਪਹਿਲਾਂ ਤੋਂ ਹੀ ਲੈਸ ਇਸ ਫ਼ੋਨ ਦੇ ਹੁਣ ਐਪਲ ਦੋ ਨਵੇਂ ਮਾਡਲ ਪੇਸ਼ ਕਰੇਗੀ। ਇਨ੍ਹਾਂ ਦੋ ਮਾਡਲਾਂ ਵਿੱਚੋਂ ਇੱਕ ਦੀ ਡਿਸਪਲੇਅ 5.8 ਇੰਚ ਤੇ ਦੂਜੇ ਦੀ ਡਿਸਪਲੇਂ 6.4 ਇੰਚ ਦੀ ਹੋਵੇਗੀ। ਹਾਲਾਂਕਿ, ਕੰਪਨੀ ਵੱਲੋਂ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ। ਰਿਪੋਰਟਾਂ ਮੁਤਬਕ iPhone X ਦੇ ਪਲਾਂ-ਛਿਣਾਂ ਵਿੱਚ ਹੀ ਹਰਮਨਪਿਆਰਾ ਹੋਣ ਤੋਂ ਬਾਅਦ ਐਪਲ 2018 ਤਕ iPhone X ਦੇ ਦੋ ਨਵੇਂ ਮਾਡਲ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਸਮਾਰਟਫ਼ੋਨਜ਼ ਐਪਲ ਆਈਫ਼ੋਨ X ਦੇ ਹੀ ਫੀਚਰਜ਼ ਹੋਣਗੇ। ਇਸ ਤੋਂ ਇਲਾਵਾ ਨਵੇਂ ਸਾਲ ਵਿੱਚ ਲਾਂਚ ਹੋਣ ਵਾਲੇ ਸਾਰੇ ਸਮਾਰਟਫ਼ੋਨਜ਼ ਵਿੱਚ ਟੱਚ ਆਈ.ਡੀ. ਦੀ ਜਗ੍ਹਾ ਫੇਸ ਆਈ.ਡੀ. ਮੱਲ ਲਵੇਗੀ। iPhone X ਇਸ ਤਕਨਾਲੋਜੀ ਨੂੰ ਪ੍ਰਸਿੱਧੀ ਦੇਣ ਵਾਲਾ ਫ਼ੋਨ ਹੈ। ਲਾਂਚ ਤੋਂ ਬਾਅਦ ਥੋੜ੍ਹੇ ਹੀ ਸਮੇਂ ਵਿੱਚ iPhone X ਦਾ ਸਾਰਾ ਸਟਾਕ ਖ਼ਤਮ ਹੋ ਗਿਆ ਸੀ। ਕਿਹਾ ਜਾ ਰਿਹਾ ਹੈ ਕਿ iPhone X ਇਸ ਮਹੀਨੇ 14 ਹੋਰ ਦੇਸ਼ਾਂ ਵਿੱਚ ਪੇਸ਼ ਕੀਤਾ ਜਾਵੇਗਾ। iPhone X ਦੇ ਮੌਜੂਦਾ ਮਾਡਲਜ਼ ਦੀ ਭਾਰਤ ਵਿੱਚ ਕੀਮਤ ਇਸ ਤਰ੍ਹਾਂ ਹੈ- 64 GB ਵੇਰੀਐਂਟ 89,000 ਰੁਪਏ ਤੇ 256GB ਵੇਰੀਐਂਟ 1,02,000 ਰੁਪਏ ਹੈ।