ਚੰਡੀਗੜ੍ਹ: ਜੇਕਰ ਤੁਸੀਂ ਵਟਸਐਪ ਨੂੰ ਹਾਲ ਹੀ ਵਿੱਚ ਅਪਡੇਟ ਕੀਤਾ ਹੈ ਜਾਂ ਪਹਿਲੀ ਵਾਰ ਡਾਉਨਲੋਡ ਕੀਤਾ ਹੈ ਤਾਂ ਇਹ ਜਾਂਚ ਲਵੋ ਕਿ ਇਹ ਵਟਸਐਪ ਹੀ ਹੈ ਜਾਂ ਤੁਸੀਂ ਫੇਕ ਐਪ ਦਾ ਸ਼ਿਕਾਰ ਤਾਂ ਨਹੀਂ ਹੋ ਗਏ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਵਟਸਐਪ ਦੇ ਇੱਕ ਨਕਲੀ ਵਰਜ਼ਨ ਨੂੰ 10 ਲੱਖ ਤੋਂ ਜ਼ਿਆਦਾ ਵਾਰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਗਿਆ। ਫਿਲਹਾਲ ਗੂਗਲ ਨੇ ਇਹ ਫੇਕ ਵਟਸਐਪ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਇਸ ਐਪ ਦਾ ਨਾਂ ਵੀ ਬਿਲਕੁਲ ਵਟਸਐਪ ਵਰਗਾ ਹੀ ਰੱਖਿਆ ਗਿਆ। ਸਿਰਫ ਨਾਂ ‘ਚ ਇੱਕ ਸਪੈਸ਼ਲ ਕਰੈਕਟਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਫਰਕ ਨੂੰ ਫੜਣਾ ਵੀ ਸੌਖਾ ਨਹੀਂ ਸੀ। ਇਸੇ ਕਾਰਨ ਲੱਖਾਂ ਲੋਕਾਂ ਨੇ ਇਸ ਨੂੰ ਡਾਊਨਲੋਡ ਕਰ ਲਿਆ। ਇਸ ਵਟਸਐਪ ਦੀ ਡਿਟੇਲ ਵਿੱਚ PEGI 3 ਲਿਖਿਆ ਹੋਇਆ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਫੇਕ ਹੈ। ਤੁਸੀਂ ਪਲੇਅ ਸਟੋਰ ਵਿੱਚ ਵਟਸਐਪ ਦੀ ਡਿਟੇਲ ਵਿੱਚ ਤੁਹਾਨੂੰ PEGI 3 ਰੇਡਿੰਗ ਨਜ਼ਰ ਆਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨੂੰ ਤੁਰੰਤ ਡਿਲੀਟ ਕਰ ਦੇਵੋ। ਇਸ ਤੋਂ ਬਾਅਦ ਪਲੇਅ ਸਟੋਰ ਤੋਂ ਆਫਸ਼ੀਅਲ ਵਰਜਨ ਡਾਊਨਲੋਟ ਕਰੋ। ਐਂਟੀਵਾਇਰਸ ਦਾ ਸਹਾਰਾ ਲੈ ਕੇ ਤੁਸੀਂ ਆਪਣੀ ਡਿਵਾਈਜ਼ ਨੂੰ ਕਲੀਨ ਕਰੋ। ਫੇਕ ਵਟਸਐਪ ਵਾਇਰਸ ਨਾਲ ਤੁਹਾਡਾ ਨੁਕਸਾਨ ਕਰ ਸਕਦਾ ਹੈ।