ਏਅਰਟੈੱਲ ਤੋਂ ਬਾਅਦ ਵੋਡਾਫੋਨ ਦਾ ਆਪਣੇ ਗਾਹਕਾਂ ਲਈ ਵੱਡਾ ਧਮਾਕਾ
ਏਬੀਪੀ ਸਾਂਝਾ | 08 Nov 2017 04:02 PM (IST)
ਚੰਡੀਗੜ੍ਹ-ਏਅਰਟੈੱਲ ਤੋਂ ਬਾਅਦ ਵੋਡਾਫੋਨ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਡਾਟਾ ਰੋਲ ਓਵਰ ਸਰਵਿਸ ਪੇਸ਼ ਕੀਤੀ ਹੈ। ਇਸ ਸਰਵਿਸ ਲਈ ਕੰਪਨੀ ਨੇ ਚੁਣੇ ਹੋਏ ਵੋਡਾਫੋਨ ਰੈੱਡ ਪੋਸਟਪੇਡ ਪਲਾਨ ਚੁਣੇ ਹਨ ਜਿਨ੍ਹਾਂ ਨੂੰ ਕੰਪਨੀ ਨੇ 'unprecedented telecom and value added benefits' ਨਾਂ ਦਿੱਤਾ ਹੈ। ਨਵੇਂ ਰੈੱਡ ਵੋਡਾਫੋਨ ਪਲਾਨ ਨੂੰ ਰੈੱਡ ਟ੍ਰੈਵਲਰ, ਰੈੱਡ ਇੰਟਰਨੈਸ਼ਨਲ ਅਤੇ ਰੈੱਡ ਸਿਗਨੇਚਰ 'ਚ ਵੰਡਿਆ ਗਿਆ ਹੈ। ਹੁਣ ਕੰਪਨੀ ਦੇ ਪੋਸਟਪੇਡ ਗਾਹਕਾਂ ਨੂੰ ਹਰ ਮਹੀਨੇ (ਬਿੱਲ ਸਾਈਕਲ) ਤੈਅ ਡਾਟਾ ਪੂਰਾ ਇਸਤੇਮਾਲ ਕਰਨ ਦੀ ਚਿੰਤਾ ਤੋਂ ਛੁਟਕਾਰਾ ਮਿਲ ਜਾਵੇਗਾ। ਅਗਸਤ ਤੋਂ ਏਅਰਟੈੱਲ ਦੇ ਪੋਸਟਪੇਡ ਗਾਹਕਾਂ ਨੂੰ ਕਿਸੇ ਬਿਲਿੰਗ ਸਾਈਕਲ 'ਚ ਬਚੇ ਹੋਏ ਡਾਟਾ ਦੀ ਚਿੰਤਾ ਨਹੀਂ ਕਰਨੀ ਹੋਵੇਗੀ। ਇਹ ਡਾਟਾ ਆਪਣੇ ਆਪ ਹੀ ਅਗਲੇ ਮਹੀਨੇ ਦੇ ਬਿੱਲ 'ਚ ਟ੍ਰਾਂਸਫਰ ਹੋ ਜਾਵੇਗਾ। ਲਾਂਚ ਕੀਤੇ ਗਏ ਸਾਰੇ ਵੋਡਾਫੋਨ ਰੈੱਡ ਪਲਾਨ 'ਚ ਮੁਫਤ ਨੈਸ਼ਨਲ ਰੋਮਿੰਗ, 12 ਮਹੀਨੇ ਤੱਕ ਮੁਫਤ ਨੈੱਟਫਲਿਕਸ ਐਕਸੈਸ, ਮੁਫਤ ਵੋਡਾਫੋਨ ਪਲੇਅ ਐਕਸੈਸ (ਮੂਵੀ ਅਤੇ ਲਾਈਵ ਟੀਵੀ), ਮੁਫਤ ਮੈਗਜ਼ਟਰ ਐਕਸੈਸ (ਆਨਲਾਈਨ ਮੈਗਜ਼ੀਨ ਸਬਸਕ੍ਰਿਪਸ਼ਨ) ਅਤੇ ਰੈੱਡ ਸ਼ੀਲਡ ਥੈੱਫਟ ਤੇ ਡੈਮੇਜ ਪ੍ਰੋਟੈਕਸ਼ਨ ਐਕਸੈਸ ਦਿੱਤਾ ਜਾ ਰਿਹਾ ਹੈ। ਏਅਰਟੈੱਲ ਦੀ ਤਰ੍ਹਾਂ ਹੀ ਡਾਟਾ ਰੋਲ ਓਵਰ 200 ਜੀ.ਬੀ. ਤੱਕ ਸੀਮਿਤ ਹੈ। ਇਹ ਪਲਾਨ 8 ਨਵੰਬਰ, ਬੁੱਧਵਾਰ ਤੋਂ ਉਪਲੱਬਧ ਹਨ ਪਰ ਆਂਧਰ-ਪ੍ਰਦੇਸ਼, ਮੱਧ-ਪ੍ਰਦੇਸ਼, ਬਿਹਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਰਕਿਲ 'ਚ ਇਹ ਪਲਾਨ ਨਹੀਂ ਮਿਲਣਗੇ। ਨਵੇਂ ਵੋਡਾਫੋਨ ਰੈੱਡ ਟ੍ਰੈਵਲਰ ਅਤੇ ਰੈੱਡ ਇੰਟਰਨੈਸ਼ਨਲ ਪਲਾਨ ਨੂੰ ਆਰ (ਰੈਗੁਲਰ), ਐੱਮ (ਮੀਡੀਅਮ) ਅਤੇ ਐੱਲ (ਲਾਰਜ) ਪਲਾਨ 'ਚ ਵੰਡਿਆ ਗਿਆ ਹੈ। ਰੈੱਡ ਇੰਟਰਨੈਸ਼ਨਲ ਪਲਾਨ 'ਚ ਅਮਰੀਕਾ, ਕੈਨੇਡਾ, ਚੀਨ, ਹਾਂਗਕਾਂਗ, ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਲਈ ਮੁਫਤ ਆਈ.ਐੱਸ.ਡੀ. ਮਿੰਟ ਮਿਲਦੇ ਹਨ। ਸਾਰੇ ਪਲਾਨ ਰੈੱਡ ਟੁਗੈਦਰ ਲਈ ਯੋਗ ਹਨ ਅਤੇ ਇਸ ਨਾਲ ਰੈਂਟਲ 'ਤੇ 20 ਫੀਸਦੀ ਤੱਕ ਬਚਤ ਹੋਵੇਗੀ।