ਅਮਰੀਕੀ ਕੰਪਨੀ ਦਾ ਦਮਦਾਰ ਫੋਨ, 4ਜੀ ਰੈਮ ਤੇ 4 ਕੈਮਰੇ, ਕੀਮਤ ਸਿਰਫ 9999 ਰੁਪਏ
ਏਬੀਪੀ ਸਾਂਝਾ | 08 Nov 2017 03:27 PM (IST)
ਨਵੀਂ ਦਿੱਲੀ: ਅਮਰੀਕਨ ਟੈਕਨੋਲਾਜੀ ਕੰਪਨੀ ਇਨਫੋਕਸ ਨੇ ਇੰਡੀਅਨ ਮਾਰਕੀਟ 'ਚ 13 ਸਤੰਬਰ ਨੂੰ InFocus Snap 4 ਸਮਾਰਟਫੋਨ ਲਾਂਚ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਲਾਂਚ ਵੇਲੇ InFocus Snap 4 ਸਮਾਰਟਫੋਨ ਦੀ ਕੀਮਤ 11,999 ਰੁਪਏ ਸੀ ਪਰ ਹੁਣ ਇਸ ਦੀ ਕੀਮਤ 'ਚ 2000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਡੁਅਲ ਫ੍ਰੰਟ ਤੇ ਡੂਅਲ ਰਿਅਰ ਕੈਮਰਾ ਤੇ 4ਜੀਬੀ ਰੈਮ ਤੋਂ ਲੈਸ ਇਸ ਸਮਾਰਟਫੋਨ ਨੂੰ ਹੁਣ ਸਿਰਫ 9999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਰੇਟ 'ਤੇ ਇਸ ਨੂੰ ਅਮੇਜ਼ਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਇਹ ਆਫਰ ਸਿਰਫ ਥੋੜ੍ਹੇ ਦਿਨਾਂ ਲਈ ਹੈ। ਗਾਹਕ ਸਿਰਫ 17 ਨਵੰਬਰ ਤੱਕ ਇਸ ਨੂੰ ਅਮੇਜ਼ਨ ਤੋਂ ਖਰੀਦ ਸਕਦੇ ਹਨ। ਪੁਰਾਣੇ ਫੋਨ 'ਤੇ ਐਕਸਚੇਂਜ 'ਤੇ 8500 ਰੁਪਏ ਤੱਕ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਹ ਸਮਾਰਟਫੋਨ 475 ਰੁਪਏ ਈਐਮਆਈ 'ਤੇ ਵੀ ਮਿਲ ਸਕਦਾ ਹੈ। ਇਸ ਨੂੰ ਖਰੀਦਣ 'ਤੇ 30 ਜੀਬੀ ਰਿਲਾਇੰਸ ਜਿਓ ਡਾਟਾ ਵੀ ਮਿਲੇਗਾ। ਸਮਾਰਟਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਦੋ ਰਿਅਰ ਤੇ ਦੋ ਫ੍ਰੰਟ ਕੈਮਰੇ, 4 ਜੀਬੀ ਰੈਮ ਤੇ ਇੱਕ ਆਲ ਮੈਟਲ ਡਿਜ਼ਾਇਨ ਦਿੱਤਾ ਗਿਆ ਹੈ। ਫੋਨ 'ਚ 13 ਮੈਗਾਪਿਕਸਲ ਪ੍ਰਾਇਮਰੀ ਤੇ 8 ਮੈਗਾਪਿਕਸਲ 120 ਡਿਗਰੀ ਵਾਇਡ ਐਂਗਲ ਸੈਕੰਡਰੀ ਸੈਂਸਰ ਦਾ ਡੁਅਲ ਰਿਅਰ ਕੈਮਰਾ ਹੈ। ਸਕ੍ਰੀਨ 5.2 ਇੰਚ ਦੀ ਹੈ। ਇਸ ਫੋਨ 'ਚ ਆਕਟੋ ਕੋਰ ਪ੍ਰੋਸੈਸਰ ਹੈ।