ਨਵੀਂ ਦਿੱਲੀ: ਏਅਰਟੈਲ ਨੇ ਆਪਣੇ ਹੋਮ ਬਰਾਡਬੈਂਡ ਯੂਜ਼ਰਜ ਦਾ ਖਿਆਲ ਰੱਖਦੇ ਹੋਏ ਮੰਗਲਵਾਰ ਨੂੰ ਬਰਾਡਬੈਂਡ ਕੁਨੈਕਸ਼ਨ 'ਤੇ ਡਾਟਾ ਕੈਰੀਫਾਰਵਡ ਦੀ ਸੇਵਾ ਸ਼ੁਰੂ ਕੀਤੀ ਹੈ। ਜੇ ਹੁਣ ਤੁਸੀਂ ਏਅਰਟੈਲ ਬਰਾਡਬੈਂਡ ਵਰਤਣਾ ਚਾਹੁੰਦੇ ਹੋ ਤਾਂ ਤਹਾਨੂੰ ਅਨ-ਯੂਜ਼ਡ ਡਾਟਾ ਲਈ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਬਿੱਲ ਸਾਈਕਲ ਪੂਰਾ ਕਰਨ ਤੋਂ ਬਾਅਦ ਜੇ ਤੁਹਾਡੇ ਪਲਾਨ 'ਚ ਮਿਲਣ ਵਾਲਾ ਡਾਟਾ ਬਚ ਗਿਆ ਤਾਂ ਕੰਪਨੀ ਉਸ ਨੂੰ ਅਗਲੇ ਮਹੀਨੇ ਦੇ ਅਕਾਊਂਟ 'ਚ ਜੋੜ ਦੇਵੇਗੀ।
ਭਾਰਤੀ ਏਅਰਟੈਲ ਦੇ ਬਰਾਡਬੈਂਡ ਸੈਗਮੈਂਟ ਦੇ ਹੈਡ ਜਾਰਜ਼ ਮੈਥਨ ਨੇ ਇਸ ਮੌਕੇ ਕਿਹਾ ਹੈ ਕਿ ਹਰ ਕਦਮ ਲਈ ਸਾਡੇ ਗਾਹਕਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਹੁਣ ਸਾਡੇ ਡਾਟੇ ਦੀ ਚਿੰਤਾ ਕੀਤੇ ਬਿਨਾਂ ਸਾਡੀ ਵੀ ਫਾਈਬਰ ਸੇਵਾ ਨਾਲ ਵੀ ਕਵਾਲਿਟੀ ਦਾ ਮਜ਼ਾ ਲੈ ਸਕਦੇ ਹੋ। ਖਾਸ ਗੱਲ ਇਹ ਹੈ ਕਿ ਕੈਰੀ ਫਾਰਵਡ ਸੁਵਿਧਾ ਦਾ ਲਾਭ ਲੈਂਦੇ ਹੋਏ ਯੂਜ਼ਰ 1000 ਜੀਬੀ ਡਾਟਾ ਤੱਕ ਆਪਣੇ ਅਕਾਊਂਟ 'ਚ ਪਾ ਸਕਦੇ ਹੋ। ਇਸੇ ਜ਼ਰੂਰਤ ਪੈਣ 'ਤੇ ਐਪ ਜ਼ਰੀਏ ਟ੍ਰੈਕ ਵੀ ਕੀਤਾ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਏਅਰਟੈਲ ਨੇ ਇਸ ਸਾਲ ਜੁਲਾਈ 'ਚ ਇਸ ਸਾਲ ਜੁਲਾਈ 'ਚ ਮੋਬਾਈਲ ਗਾਕਹਾਂ ਨੂੰ ਡਾਟਾ ਕੈਰੀਫਾਰਵਰ ਦੀ ਸੇਵਾ ਸ਼ੁਰੂ ਕੀਤੀ ਸੀ। ਇਹ ਸਰਵਿਸ ਕੰਪਨੀ 'ਚ ਪੋਸਟਪੇਡ ਯੂਜ਼ਰਜ਼ ਦੇ ਲਈ ਹੈ। ਇਸ ਪ੍ਰੋਜੈਕਟ 'ਚ ਲਾਭ ਲੋਕ ਅਗਸਤ ਮਹੀਨੇ ਤੋਂ ਉਠਾ ਰਹੇ ਹਨ।