ਨਵੀਂ ਦਿੱਲੀ: ਨੋਕੀਆ ਬ੍ਰਾਂਡ ਦੇ ਸਮਾਰਟਫੋਨ ਵੇਚਣ ਵਾਲੀ ਕੰਪਨੀ ਐਚਐਮਡੀ ਗਲੋਬਲ ਨੇ ਬਜਟ ਸਮਾਰਟਫੋਨ ਨੋਕੀਆ 5 ਦਾ ਨਵਾਂ 3 ਜੀਬੀ ਰੈਮ ਵੈਰੀਐਂਟ ਲਾਂਚ ਕੀਤਾ ਹੈ। ਇਸ ਦੀ ਕੀਮਤ 13,499 ਰੁਪਏ ਰੱਖੀ ਗਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਇਸ ਦੇ 2 ਜੀਬੀ ਰੈਮ ਵੈਰੀਐਂਟ ਹੀ ਲਾਂਚ ਕੀਤਾ ਸੀ ਜੋ 12,499 ਰੁਪਏ ਨਾਲ ਮੌਜੂਦ ਸੀ।
ਈ-ਰਿਟੇਲਰ ਫਲਿਪਕਾਰਟ 'ਤੇ ਨੋਕੀਆ 5 ਦੇ 3 ਜੀਬੀ ਵਾਲੇ ਮਾਡਲ ਨੂੰ ਕਮਿੰਗ ਸੂਨ ਕੈਟਾਗਿਰੀ 'ਚ ਵਿਖਾਇਆ ਗਿਆ ਹੈ। ਸੱਤ ਨਵੰਬਰ ਤੋਂ ਇਹ ਸਮਾਰਟਫੋਨ ਫਲਿਪਕਾਰਟ 'ਤੇ ਮੌਜੂਦ ਹੋਵੇਗਾ। ਇਸ ਨਵੇਂ ਵੈਰੀਐਂਟ 'ਚ ਕੰਪਨੀ ਨੇ ਰੈਮ ਵਧਾ ਦਿੱਤੀ ਹੈ ਪਰ ਇਸ ਦੀਆਂ ਬਾਕੀ ਖਾਸੀਅਤਾਂ ਪਹਿਲੇ ਵਾਲੇ ਫੋਨ ਵਾਂਗ ਹੀ ਹਨ।
ਨੋਕੀਆ 5 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 7.1 ਨੌਗਟ ਓਐਸ ਦਿੱਤਾ ਗਿਆ ਹੈ। ਇਸ 'ਚ 5.2 ਇੰਚ ਦੀ 720×1280 ਰੈਜ਼ੂਲਿਊਸ਼ਨ ਵਾਲੀ ਡਿਸਪਲੇ ਹੈ। ਨਾਲ ਹੀ 2.5 ਗੋਰੀਲਾ ਗਲਾਸ ਹੈ। ਫੋਨ ਦੀ ਸਟੋਰੇਜ 16 ਜੀਬੀ ਹੈ ਤੇ ਇਸ ਨੂੰ 128 ਜੀਬੀ ਤੱਕ ਮਾਈਕ੍ਰੋਐਸਡੀ ਨਾਲ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਦੇ ਮਾਮਲੇ 'ਚ ਨੋਕੀਆ 5 'ਚ ਫਰੰਟ ਕੈਮਰਾ 5 ਮੈਗਾਪਿਕਸਲ ਤੇ ਰਿਅਰ ਕੈਮਰਾ 13 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਇਹ ਡਿਵਾਇਸ ਟੈਂਪਰਡ ਬਲੂ ਸਿਲਵਰ, ਮੈਟ ਬਲੈਕ ਤੇ ਕੌਪਰ ਕਲਰ 'ਚ ਮੌਜੂਦ ਹੈ। ਨੋਕੀਆ 5 'ਚ 3000 ਐਮਏਐਚ ਦੀ ਬੈਟਰੀ ਹੈ।