ਨਿਊਯਾਰਕ: ਟਵਿੱਟਰ ਨੇ ਸਾਰੇ ਲੋਕਾਂ ਲਈ ਅੱਖਰਾਂ ਦੀ ਸੀਮਾ ਵਧਾ ਦਿੱਤੀ ਹੈ। ਹੁਣ ਲੋਕ 140 ਨਹੀਂ 280 ਅੱਖਰ ਟਵੀਟ ਕਰ ਸਕਦੇ ਹਨ। ਟਵਿੱਟਰ ਨੇ ਆਪਣੇ ਯੂਜਰਜ਼ ਦੀ ਮੰਗ ਤੋਂ ਬਾਅਦ ਅਜਿਹਾ ਫੈਸਲਾ ਲਿਆ ਹੈ। ਹਾਲਾਂਕਿ ਚੀਨੀ, ਜਾਪਾਨੀ ਤੇ ਕੋਰਿਆਈ ਭਾਸ਼ਾ 'ਚ ਲਿਖਣ ਵਾਲੇ ਲੋਕਾਂ ਲਈ ਅੱਖਰਾਂ ਦੀ ਸੀਮਾ ਅਜੇ ਵੀ 140 ਰਹੇਗੀ ਕਿਉਂਕਿ ਇਨ੍ਹਾਂ ਭਸ਼ਾਵਾਂ 'ਚ ਲਿਖਣ ਦੇ ਬੇਹੱਦ ਘੱਟ ਅੱਖਰਾਂ ਦੀ ਜ਼ਰੂਰਤ ਪਵੇਗੀ। ਇਨ੍ਹਾਂ ਭਸ਼ਾਵਾਂ ਤੋਂ ਇਲਾਵਾ ਸਾਰੀਆਂ ਭਸ਼ਾਵਾਂ ਲਈ 280 ਅੱਖਰਾਂ ਦੀ ਵਰਤੋਂ ਕੀਤੀ ਜਾਵੇਗੀ। ਟਵਿੱਟਰ ਪ੍ਰੋਜੈਕਟ ਹੈੱਡ ਐਲਿਜਾ ਰੋਜ਼ਨ ਨੇ ਕਿਹਾ ਹੈ ਕਿ ਸਾਨੂੰ ਇਹ ਦੱਸਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਸ਼ਬਦਾਂ ਦੀ ਸੀਮਾ ਵਧਾ ਦਿੱਤੀ ਹੈ। ਅਸੀਂ ਸਤੰਬਰ ਮਹੀਨੇ 'ਚ 140 ਅੱਖਰਾਂ ਦੀ ਸੀਮਾ ਵਧਾਉਣ ਦਾ ਟੈਸਟ ਕੀਤਾ ਸੀ ਤੇ ਇਸ ਪਾਸ ਹੋਇਆ। ਹੁਣ ਅਸੀਂ ਇਸ ਨੂੰ ਲਾਗੂ ਕੀਤਾ ਹੈ।