ਨਵੀਂ ਦਿੱਲੀ: ਰਿਲਾਇੰਸ ਜਿਓ ਨੇ ਹੈੱਪੀ ਨਿਊ ਈਅਰ ਆਫਰ ਖਤਮ ਹੋਣ ਤੋਂ ਪਹਿਲਾਂ ਹੀ ਆਪਣਾ ਨਵਾਂ ਜੀਓ ਪ੍ਰਾਈਮ ਮੈਂਬਰਸ਼ਿਪ ਪਲਾਨ ਆਫਰ ਕਰ ਦਿੱਤਾ ਹੈ। ਯੂਜ਼ਰ ਹਰ ਮਹੀਨੇ 303 ਰੁਪਏ ਖਰਚ ਕਰਕੇ ਮਾਰਚ 2018 ਤੱਕ ਹੈਪੀ ਨਿਊ ਈਅਰ ਆਫਰ ਦਾ ਫਾਇਦਾ ਲੈ ਸਕਦੇ ਹਨ। ਜੀਓ ਦੇ ਇਸ ਪਲਾਨ ਕਾਰਨ ਹੁਣ ਪੂਰੇ ਮੁਲਕ 'ਚ ਦੂਜੀ ਤੇ ਤੀਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀਆਂ ਵੋਡਾਫੋਨ ਤੇ ਆਇਡੀਆ ਨੇ ਆਪਣੇ ਗਾਹਕਾਂ ਲਈ ਰੋਜ਼ਾਨਾ ਡੇਟਾ ਤੇ ਅਣਲਿਮਿਟਿਡ ਕਾਲਿੰਗ ਦੇ ਆਫਰ ਦਿੱਤੇ ਹਨ। ਵੋਡਾਫੋਨ ਇੰਡੀਆ ਨੇ ਜੀਓ ਦੇ 303 ਰੁਪਏ ਦੇ ਪ੍ਰਾਈਮ ਆਫਰ ਦੇ ਮੁਕਾਬਲੇ 342 ਰੁਪਏ ਦਾ ਵੈਲਕਮ ਬੈਕ ਆਫਰ ਪੇਸ਼ ਕੀਤਾ ਹੈ। ਇਸ ਪਲਾਨ ਤਹਿਤ 343 ਰੁਪਏ 'ਚ ਅਣਲਿਮਟਿਡ ਕਾਲਿੰਗ ਦੇ ਨਾਲ-ਨਾਲ 28 ਜੀਬੀ ਡਾਟਾ ਹਰ ਮਹੀਨੇ ਦਿੱਤਾ ਜਾਵੇਗਾ। ਇਸ ਆਫਰ ਤਹਿਤ ਕਸਟਮਰ ਹਰ ਦਿਨ ਇੱਕ ਜੀਬੀ ਡਾਟਾ ਯੂਜ਼ ਕਰ ਸਕਦੇ ਹਨ। ਵੋਡਾਫੋਨ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਗਾਹਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਸੈਗਮੈਂਟ ਦੇ ਆਫਰ ਦੇ ਰਹੀ ਹੈ। ਇਹ ਵੀ ਇਸੇ ਤਰ੍ਹਾਂ ਦਾ ਆਫਰ ਹੈ। ਵੋਡਾਫੋਨ ਇਸ ਪਲਾਨ ਨੂੰ ਫਿਲਹਾਲ 15 ਮਾਰਚ ਤੱਕ ਟੈਸਟ ਕਰੇਗੀ। ਜਿਹੜੇ ਕਸਟਮਰ 15 ਮਾਰਚ ਤੋਂ ਪਹਿਲਾਂ ਇਸ ਪਲਾਨ ਨੂੰ ਰੀਚਾਰਜ ਕਰਨਗੇ ਉਨ੍ਹਾਂ ਨੂੰ ਹੀ ਇਹ ਆਫਰ ਦਿੱਤਾ ਜਾਵੇਗਾ। ਜੇਕਰ ਕੋਈ ਕਸਟਮਰ 15 ਮਾਰਚ ਤੋਂ ਪਹਿਲਾਂ ਰੀਚਾਰਜ ਕਰਵਾਉਂਦਾ ਹੈ ਤਾਂ ਉਸ ਨੂੰ ਐਡੀਸ਼ਨਲ 28 ਦਿਨਾਂ ਲਈ ਫਰੀ ਆਫ ਕਾਸਟ ਸੁਵਿਧਾ ਮਿਲਗੀ। ਇਹ ਸਕੀਮ ਪ੍ਰੀਪੇਡ ਗ੍ਰਾਹਕਾਂ ਲਈ ਹੈ। ਇਹ ਪਲਾਨ ਲੈਣ ਵਾਲੇ ਨੂੰ ਅਗਲੇ 11 ਮਹੀਨੇ ਤੱਕ ਇਸੇ ਤਹਿਤ ਸੁਵਿਧਾ ਮਿਲਗੀ। ਇਸ ਤੋਂ ਇਲਾਵਾ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਹਰ ਦਿਨ 500 ਐਮਬੀ ਡਾਟਾ ਦਿੱਤਾ ਜਾਵੇਗਾ। ਕੰਪਨੀ ਦੇ ਬੁਲਾਰੇ ਕਿਹਾ ਕਿ ਇਹ ਸੈਗਮੈਂਟ ਆਫਰ ਹੈ। ਇਸ ਨੂੰ 4ਜੀ ਯੂਜ਼ ਕਰਨ ਵਾਲਿਆਂ ਲਈ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ।