ਜੀਓ ਨੇ ਖੋਲਿਆ ਇਸ ਐਪ ਦਾ ਰਾਜ, ਕਿਤੇ ਤੁਹਾਡੇ ਫੋਨ ਵਿੱਚ ਤਾਂ ਨਹੀਂ..
ਏਬੀਪੀ ਸਾਂਝਾ | 02 Feb 2018 09:49 AM (IST)
ਨਵੀਂ ਦਿੱਲੀ :ਰਿਲਾਇੰਸ ਜੀਓ ਨੇ ਐਲਾਨ ਕੀਤਾ ਹੈ ਕਿ ਜੀਓਕੁਆਇਨ ਐਪ, ਜੀਓ ਦੀ ਨਹੀਂ ਹੈ। ਇਸ ਦੁਆਰਾ ਇੰਟਰਨੈੱਟ ’ਤੇ ਲੋਕਾਂ ਨੂੰ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਹੋਰ ਸਹਿਯੋਗੀਆਂ ਵੱਲੋਂ ਇਸ ਤਰ੍ਹਾਂ ਦੀ ਕੋਈ ਐਪ ਲਾਂਚ ਨਹੀਂ ਕੀਤੀ ਗਈ। ਜੀਓ ਦੇ ਨਾਂ ’ਤੇ ਅਜਿਹੇ ਸਾਰੇ ਐਪ ਫਰਜ਼ੀ ਹਨ। ਕੰਪਨੀ ਨੇ ਲੋਕਾਂ ਨੂੰ ਅਜਿਹੇ ਐਪਸ ਤੋਂ ਬਚਣ ਦੀ ਸਲਾਹ ਦਿੱਤੀ ਹੈ।