ਨਵੀਂ ਦਿੱਲੀ: ਨੋਕੀਆ ਨੇ ਆਪਣਾ ਨਵਾਂ ਫੀਚਰ ਫੋਨ ਨੋਕੀਆ 106 (2018) ਲੌਂਚ ਕੀਤਾ ਹੈ। ਇਸ ਫੋਨ ਨੋਕੀਆ ਦੀ ਵੈੱਬਸਾਈਟ ਤੇ ਆਫਲਾਈਨ ਰਿਟੇਲਰਸ ਤੋਂ ਮਿਲ ਰਿਹਾ ਹੈ। ਨੋਕੀਆ ਦਾ ਇਹ ਫੋਨ 21 ਦਿਨਾਂ ਦੇ ਸਟੈਂਟਬਾਏ ਜਾਂ 15 ਘੰਟੇ ਦੇ ਟੌਕਟਾਈਮ ਨਾਲ ਆਇਆ ਹੈ। ਐਚਐਮਡੀ ਗਲੋਬਲ ਨੇ ਨੋਕੀਆ 106 (2018) ਫੋਨ ਨੂੰ 1,299 ਰੁਪਏ ‘ਚ ਲੌਂਚ ਕੀਤਾ ਹੈ।




ਨੋਕੀਆ ਦਾ ਇਹ ਫੋਨ ਬ੍ਰਾਊਨ ਕਲਰ ‘ਚ ਆਫਲਾਈਨ ਤੇ ਆਨਲਾਈਨ ਦੋਨੋਂ ਪਲੇਟਫਾਰਮਾਂ ‘ਤੇ ਮੌਜੂਦ ਰਹੇਗਾ। ਐਚਐਮਡੀ ਗਲੋਬਲ ਦੇ ਕੰਟਰੀ ਹੈੱਡ ਅਜੈ ਮਹਿਤਾ ਨੇ ਇੱਕ ਬਿਆਨ ‘ਚ ਕਿਹਾ, ‘ਭਾਰਤ ਇੱਕ ਮੁੱਖ ਫੀਚਰ ਫੋਨ ਬਾਜ਼ਾਰ ਹੈ। ਇੱਥੇ ਗਾਹਕ ਵਧੀਆ ਬੈਟਰੀ ਲਾਈਫ, ਇਜ਼ੀ ਯੂਜ਼ ਤੇ ਟਿਕਾਊ ਫੋਨ ਚਾਹੁੰਦੇ ਹਨ। ਇਹ ਫੋਨ ਲੱਖਾਂ ਗਾਹਕਾਂ ਨੂੰ ਕਨੈਕਟੀਵਿਟੀ ਮੁਹੱਈਆ ਕਰਾਵੇਗਾ”।

ਕੰਪਨੀ ਦਾ ਕਹਿਣਾ ਹੈ ਕਿ ਗਾਹਕ ਨੋਕਿਆ 106 ਨੂੰ ਮਾਈਕਰੋ ਯੂਐਸਬੀ ਚਾਰਜਰ ਨਾਲ ਵੀ ਚਾਰਜ ਕਰ ਸਕਦੇ ਹਨ। ਇਸ ‘ਚ ਐਲਈਡੀ ਟਾਰਚ, ਰੇਡੀਓ ਤੇ 500 ਟੇਕਸਟ ਮੈਸੇਜ ਸਟੋਰੇਜ ਦੀ ਸਪੇਸ ਹੈ। ਇਸ ਫੋਨ ਦੀ ਡਿਪਲੇਅ 1.8 ਇੰਚ ਦੀ QQVGA ਟੀਐਫਟੀ ਨਾਲ ਮਿਲਦਾ ਹੈ।



ਫੋਨ ‘ਚ ਮੀਡੀਆਟੇਕ MT6261D ਪ੍ਰੋਸੈਸਰ ਦਿੱਤਾ ਗਿਆ ਹੈ ਜੋ 4 ਐਮਬੀ ਦੀ ਰੈਮ ਦੇ ਨਾਲ ਆਉਂਦਾ ਹੈ। ਇਸ ਫੋਨ ‘ਚ 4 ਐਮਬੀ ਦਾ ਸਟੋਰੇਜ ਵੀ ਮਿਲਦਾ ਹੈ। ਫੋਨ ‘ਚ ਮਾਈਕਰੋ ਯੂਐਸਬੀ ਪੋਰਟ ਤੇ 3.5 ਐਮਐਮ ਦਾ ਜੈਕ ਮਿਲਦਾ ਹੈ।

800ਐਮਐਚ ਦੀ ਬੈਟਰੀ ਅਤੇ ਐਫਐਮ ਰੇਡੀਓ ਦੇ ਨਾਲ ਫੋਨ ‘ਚ ਫਲੈਸ਼ਕਾਈਟ ਵੀ ਦਿੱਤੀ ਗਈ ਹੈ। ਨਾਲ ਹੀ ਫੋਨ ‘ਚ 2000 ਕਾਨਟੈਕਟ ਤੇ 500 ਮੈਸੇਜ ਸਟੋਰ ਕੀਤੇ ਜਾ ਸਕਦੇ ਹਨ।