ਨੋਕੀਆ 3.4 'ਚ 6.39 ਇੰਚ ਦੀ ਐਚਡੀ+ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 720x1,560 ਪਿਕਸਲ ਹੈ। ਇਸ ਦਾ ਆਸਪੈਕਟ ਰੇਸ਼ੋ 19.5: 9 ਹੈ। ਫੋਨ 'ਚ ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 460 ਚਿਪਸੈੱਟ ਉਪਲੱਬਧ ਹੈ। ਨੋਕੀਆ ਦਾ ਫੋਨ 32 ਜੀਬੀ ਤੇ 64 ਜੀਬੀ ਸਟੋਰੇਜ ਵੇਰੀਐਂਟ 'ਚ ਉਪਲੱਬਧ ਹੈ। ਇਸ ਫੋਨ ਦੀ ਸਟੋਰੇਜ ਨੂੰ ਮਾਈਕ੍ਰੋ ਐਸਡੀ ਕਾਰਡ ਦੇ ਜ਼ਰੀਏ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ।


[mb]1601445105[/mb]

ਨੋਕੀਆ 4.4 ਫੋਨ ਵਿੱਚ ਇੱਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿੱਚ ਇੱਕ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, ਇੱਕ 5 ਮੈਗਾਪਿਕਸਲ ਦਾ ਅਲਟਰਾ-ਵਾਈਡ-ਐਂਗਲ ਸ਼ੂਟਰ ਤੇ ਇੱਕ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਇਸ ਨੂੰ LED ਫਲੈਸ਼ ਨਾਲ ਜੋੜਿਆ ਗਿਆ ਹੈ। ਇਸ ਦੇ ਨਾਲ ਹੀ ਸੈਲਫੀ ਤੇ ਵੀਡੀਓ ਚੈਟ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਹੈ। ਸੈਲਫੀ ਕੈਮਰਾ ਹੋਲ-ਪੰਚ ਕਟਆਉਟ ਦੇ ਅੰਦਰ ਸੈੱਟ ਕੀਤਾ ਗਿਆ ਹੈ।

ਨੋਕੀਆ 3.4 ਵਿੱਚ ਕਨੈਕਟੀਵਿਟੀ ਲਈ, 4 ਜੀ ਐਲਟੀਈ, ਵਾਈ-ਫਾਈ 802.11 ਬੀ/ਜੀ/ਐਨ, ਬਲੂਟੁੱਥ 4.2, ਜੀਪੀਐਸ/ਏ-ਜੀਪੀਐਸ, ਯੂਐਸਬੀ ਟਾਈਪ-ਸੀ, ਐਫਐਮ ਰੇਡੀਓ ਤੇ 3.5 ਮਿਲੀਮੀਟਰ ਹੈੱਡਫੋਨ ਜੈਕ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਐਕਸਲੇਰੋਮੀਟਰ, ਅੰਬੀਨਟ ਲਾਈਟ, ਜਾਇਰੋਸਕੋਪ ਤੇ ਪ੍ਰੌਕਸਿਟੀ ਸੈਂਸਰ ਵੀ ਫੋਨ 'ਚ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫੋਨ ਦੇ ਪਿਛਲੇ ਪਾਸੇ ਫਿੰਗਰਪ੍ਰਿੰਟ ਸੈਂਸਰ ਦਿੱਤੇ ਗਏ ਹਨ।

ਨੋਕੀਆ 3.4 'ਤੇ 4,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 10W ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਸਮਰਪਿਤ ਗੂਗਲ ਅਸਿਸਟੈਂਟ ਬਟਨ ਨਾਲ ਆਉਂਦਾ ਹੈ। ਫੋਨ ਦੇ ਮਾਪ 160.97x75.99x8.7 ਮਿਲੀਮੀਟਰ ਤੇ ਭਾਰ 180 ਗ੍ਰਾਮ ਹੈ। ਇਹ ਫੋਨ ਤਿੰਨ ਰੰਗਾਂ ਦੇ ਵਿਕਲਪਾਂ ਵਿੱਚ ਉਪਲਬਧ ਹੈ, ਜਿਸ ਵਿੱਚ ਚਾਰਕੋਲ, ਡਸਕ, ਫਜੋਰਡ ਸ਼ਾਮਲ ਹਨ।