LG K62 ਸਮਾਰਟਫੋਨ 'ਚ ਮਿਲਦਾ ਕੀ-ਕੀ? ਜਾਣੋ ਸਾਰੇ ਫੀਚਰ
ਏਬੀਪੀ ਸਾਂਝਾ | 30 Sep 2020 12:43 PM (IST)
LG K62 ਵਿੱਚ 6.6 ਇੰਚ ਦੀ ਐਚਡੀ+ ਫੁੱਲਵਿਜ਼ਨ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਆਸਪੈਕਟ ਰੇਸ਼ੋ 20:9 ਹੈ। ਇਹ ਫੋਨ ਐਂਡਰਾਇਡ 10 'ਤੇ ਅਧਾਰਤ LG ਦੇ Q OS 'ਤੇ ਕੰਮ ਕਰਦਾ ਹੈ।
LG K62 ਵਿੱਚ 6.6 ਇੰਚ ਦੀ ਐਚਡੀ+ ਫੁੱਲਵਿਜ਼ਨ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਆਸਪੈਕਟ ਰੇਸ਼ੋ 20:9 ਹੈ। ਇਹ ਫੋਨ ਐਂਡਰਾਇਡ 10 'ਤੇ ਅਧਾਰਤ LG ਦੇ Q OS 'ਤੇ ਕੰਮ ਕਰਦਾ ਹੈ। ਫੋਨ ਵਿੱਚ ਔਕਟਾ-ਕੋਰ ਚਿਪਸੈੱਟ ਹੈ। ਫੋਨ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 115 ਡਿਗਰੀ ਫੀਲਡ ਆਫ ਵੈਲਿਊ ਵਾਲਾ 5 ਮੈਗਾਪਿਕਸਲ ਅਲਟਰਾ-ਵਾਈਡ-ਐਂਗਲ ਲੈਂਜ਼, 2 ਮੈਗਾਪਿਕਸਲ ਡੈਪਥ ਸੈਂਸਰ ਤੇ 2 ਮੈਗਾਪਿਕਸਲ ਦਾ ਮੈਕਰੋ ਸ਼ੂਟਰ ਸ਼ਾਮਲ ਹੈ। ਸੈਲਫੀ ਲਈ ਫੋਨ 'ਚ 28 ਮੈਗਾਪਿਕਸਲ ਦਾ ਸੈਲਫੀ ਕੈਮਰਾ ਸੈਂਸਰ ਹੈ। [mb]1601442563[/mb] LG K62 ਵਿੱਚ 4GB ਰੈਮ ਹੈ। ਇਸ ਵਿੱਚ 128 ਜੀਬੀ ਆਨ ਬੋਰਡ ਸਟੋਰੇਜ ਵੀ ਹੈ ਤੇ ਮਾਈਕ੍ਰੋ ਐਸਡੀ ਕਾਰਡ (2 ਟੀਬੀ ਤੱਕ) ਦਾ ਸਪੋਰਟ ਕਰਦਾ ਹੈ। ਕੁਨੈਕਟੀਵਿਟੀ ਵਿਕਲਪਾਂ ਵਿੱਚ 4ਜੀ ਐਲਟੀਈ, ਵਾਈ-ਫਾਈ, ਬਲੂਟੁੱਥ 5, ਐਨਐਫਸੀ ਤੇ ਯੂਐਸਬੀ ਟਾਈਪ-ਸੀ ਪੋਰਟ ਸ਼ਾਮਲ ਹਨ। ਇਹ ਫੋਨ ਸਾਈਡ ਮਾਉਂਟਡ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ। LG K62 ਵਿੱਚ 4,000mAh ਦੀ ਬੈਟਰੀ ਹੈ। ਇਸ ਤੋਂ ਇਲਾਵਾ ਫੋਨ ਦੇ ਮਾਪ 165.0x76.7x8.4mm ਤੇ ਭਾਰ 186 ਗ੍ਰਾਮ ਹੈ। LG ਦਾ ਇਹ ਫੋਨ ਦੋ ਰੰਗਾਂ ਦੇ ਵਿਕਲਪਾਂ ਵਿੱਚ ਉਪਲਬਧ ਹੈ। ਜਿਸ ਵਿੱਚ ਚਿੱਟੇ ਤੇ ਅਕਾਸ਼ ਨੀਲੇ ਰੰਗ ਦੇ ਵਿਕਲਪ ਸ਼ਾਮਲ ਹਨ।