ਨਵੀਂ ਦਿੱਲੀ: ਐਚਐਮਡੀ ਗਲੋਬਲ ਨਵਾਂ ਸਮਾਰਟਫੋਨ Nokia 5.3 ਭਾਰਤ ਵਿੱਚ ਲਾਂਚ ਕਰਨ ਜਾ ਰਿਹਾ ਹੈ। ਇਹ ਸਮਾਰਟਫੋਨ ਨੋਕੀਆ ਇੰਡੀਆ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਫੋਨ ਪਹਿਲਾਂ ਹੀ ਗਲੋਬਲੀ ਲਾਂਚ ਹੋ ਚੁੱਕਾ ਹੈ ਤੇ ਇਸ ਦੀ ਕੀਮਤ 189 ਯੂਰੋ ਯਾਨੀ ਤਕਰੀਬਨ 16,750 ਰੁਪਏ ਹੈ।


ਖਾਸ ਫੀਚਰਸ:

Nokia 5.3 ਫੁੱਲ-ਸਕ੍ਰੀਨ ਡਿਸਪਲੇਅ ਨਾਲ ਆਉਂਦਾ ਹੈ, ਜਿਸ 'ਚ ਫਰੰਟ 'ਚ ਵਾਟਰਡ੍ਰੌਪ ਨੌਚ ਹੈ। ਬੈਕ ਪੈਨਲ 'ਤੇ ਟੈਕਸਟਰ ਫਨਿਸ਼ਿੰਗ ਹੈ। ਪੈਨਲ ਵਿੱਚ ਮੋਡਿਊਲ ਕੈਮਰਾ ਵੀ ਹੈ। ਜਿਸ 'ਚ ਚਾਰ ਸੈਂਸਰ ਹਨ ਤੇ ਫਿੰਗਰਪ੍ਰਿੰਟ ਸੈਂਸਰ ਵੀ ਹੈ। ਨੋਕੀਆ 5.3 ਦਾ ਐਚਡੀ+ਡਿਸਪਲੇਅ 20: 9 ਐਸਪੈਕਟ ਰੇਸ਼ੋ ਦੇ ਨਾਲ ਆਉਂਦਾ ਹੈ। ਇਸ ਦੀ ਸਕਰੀਨ 6.55 ਇੰਚ ਹੈ ਤੇ ਇਸ ਦਾ ਭਾਰ 180 ਗ੍ਰਾਮ ਹੈ।



ਨੋਕੀਆ 5.3 ਐਂਡ੍ਰਾਇਡ 10 ਓਪਰੇਟਿੰਗ ਸਿਸਟਮ ਆਊਟ-ਆਫ--ਬੋਕਸ 'ਤੇ ਚੱਲਦਾ ਹੈ। ਫੋਨ ਦੀ ਘੱਟੋ ਘੱਟ ਦੋ ਸਾਲਾਂ ਲਈ ਐਂਡਰਾਇਡ ਅਪਡੇਟਾਂ ਹਾਸਲ ਕਰਨ ਦੀ ਗਰੰਟੀ ਹੈ। ਇਸ ਨਾਲ ਗੂਗਲ ਦਾ ਨਵਾਂ ਐਂਡਰਾਇਡ 11 ਅਪਡੇਟ ਵੀ ਮਿਲੇਗਾ। ਫੋਨ ਵਿੱਚ ਚਾਰ ਰੀਅਰ ਕੈਮਰਾ ਹਨ ਜਿਸ ਵਿੱਚ 13 ਮੈਗਾਪਿਕਸਲ, 2 ਮੈਗਾਪਿਕਸਲ ਦਾ ਡੇਪਥ ਸੈਂਸਰ, 5 ਮੈਗਾਪਿਕਸਲ ਦਾ ਅਲਟਰਾ ਵਾਈਡ-ਐਂਗਲ ਸੈਂਸਰ ਤੇ 2 ਮੈਗਾਪਿਕਸਲ ਦਾ ਮੈਕਰੋ ਸੈਂਸਰ ਹੈ। ਇਸ 'LED ਫਲੈਸ਼ ਵੀ ਹੈ। ਦੱਸ ਦਈਏ ਕਿ ਫੋਨ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।



ਨੋਕੀਆ 5.3 ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਹ ਫੋਨ 3 ਜੀਬੀ, 4 ਜੀਬੀ ਅਤੇ 6 ਜੀਬੀ ਰੈਮ ਆਪਸ਼ਨ 'ਚ ਆਉਂਦਾ ਹੈ। ਇਸ ਵਿੱਚ 64 ਜੀਬੀ ਬਿਲਟ-ਇਨ ਸਟੋਰੇਜ ਹੈ ਤੇ ਇਸ ਦੀ ਸਟੋਰੇਜ ਨੂੰ ਮਾਈਕ੍ਰੋ ਐਸਡੀ ਨਾਲ 512 ਜੀਬੀ ਤਕ ਵਧਾਈਆ ਜਾ ਸਕਦਾ ਹੈ।

ਫੋਨ '4,000mAh ਦੀ ਬੈਟਰੀ ਦਿੱਤੀ ਗਈ ਹੈ। ਨੋਕੀਆ 5.3 ਇੱਕ ਸਮਰਪਿਤ Google assistant ਬਟਨ ਦੇ ਨਾਲ ਆਉਂਦਾ ਹੈ। ਫੋਨ ਡਿਊਲ-ਸਿਮ ਅਤੇ ਸਿੰਗਲ-ਸਿਮ ਵੇਰੀਐਂਟ 'ਚ ਆਉਂਦਾ ਹੈ। ਇਸ ਵਿੱਚ 3.5 ਮਿਲੀਮੀਟਰ ਹੈੱਡਫੋਨ ਜੈਕ ਹੈ ਤੇ ਦੋ ਮਾਈਕ੍ਰੋਫੋਨ ਹਨ।

Redmi 9 Prime ਦੀ ਵਿਕਰੀ ਸ਼ੁਰੂ, ਆਖਰ ਕੀ ਹੈ ਫੋਨ 'ਚ ਖ਼ਾਸ

Apple Iphone 12 ਇਸ ਦਿਨ ਹੋ ਸਕਦਾ ਹੈ ਲਾਂਚ, ਇੱਥੇ ਪੜ੍ਹੋ ਪੂਰੀ ਡੀਟੇਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904