ਨਵੀਂ ਦਿੱਲੀ: ਸ਼ਿਓਮੀ ਨੇ ਹਾਲ ਹੀ 'ਚ ਲੌਂਚ ਹੋਏ Redmi 9 Prime ਦੀ ਪਹਿਲੀ ਸੇਲ ਅੱਜ ਤੋਂ ਸ਼ੁਰੂ ਹੋ ਗਈ ਹੈ। ਦੁਪਹਿਰ 12 ਵਜੇ ਤੋਂ ਇਹ ਫੋਨ ਐਮੇਜ਼ਨ ਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ Mi.com 'ਤੇ ਖਰੀਦਿਆ ਜਾ ਸਕਦਾ ਹੈ।


ਇਹ ਫੋਨ Redmi 9 ਦੇ ਗਲੋਬਲ ਵਰਜ਼ਨ ਦਾ ਰੀਬ੍ਰੈਂਡਡ ਵੈਰੀਐਂਟ ਹੈ। ਇਸ ਫੋਨ ਦੇ ਫੀਚਰਸ ਤੇ ਪ੍ਰੋਸੈਸਰ ਬਾਰੇ ਵਿਸਥਾਰ 'ਚ ਕੁਝ ਜਾਣਕਾਰੀ ਦਿੰਦੇ ਹਾਂ।


ਫੀਚਰਸ ਤੇ ਪ੍ਰੋਸੈਸਰ:


ਇਸ ਨਵੇਂ ਸਮਾਰਟਫੋਨ 'ਚ 6.53 ਇੰਚ ਦਾ ਫੁੱਲ ਐਚਡੀ ਪਲੱਸ ਡਿਸਪਲੇਅ ਦੇਖਣ ਨੂੰ ਮਿਲੇਗਾ। ਪਰਫੌਰਮੈਂਸ ਦੇ ਲਈ ਇਸ ਫੋਨ 'ਚ ਮੀਡੀਆਟੈਕ ਹੀਲੀਓ G80 ਪ੍ਰੋਸੈਸਰ ਲੱਗਾ ਹੈ। ਇਹ ਫੋਨ ਐਂਡਰਾਇਡ 10 'ਤੇ ਆਧਾਰਤ MIUI11 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇੰਟਰਨਲ ਸਟੋਰੇਜ ਨੂੰ ਵਧਾਉਣ ਲਈ ਕੰਪਨੀ ਨੇ ਇਸ 'ਚ ਮਾਇਕ੍ਰੋ ਐਸਡੀ ਦੀ ਸੁਵਿਧਾ ਦਿੱਤੀ ਹੈ।


ਬੈਟਰੀ ਤੇ ਕਨੈਟੀਵਿਟੀ:


ਪਾਵਰ ਲਈ ਇਸ ਫੋਨ 'ਚ 10 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,020 mAh ਦੀ ਬੈਟਰੀ ਲੱਗੀ ਹੈ। ਕਨੈਕਟੀਵਿਟੀ ਲਈ ਇਸ 'ਚ 4G VoLTE, ਵਾਈ-ਫਾਈ, GPS, ਬਲੂਟੁੱਥ ਵਰਜ਼ਨ 5.0, FM ਰੇਡੀਓ, 3.5 ਹੈੱਡਫੋਨ ਜੈਕ ਤੇ ਯੂਐਸਬੀ ਪੋਰਟ ਟਾਈਪ-C ਜਿਹੇ ਫੀਚਰਸ ਦੇਖਣ ਨੂੰ ਮਿਲਦੇ ਹਨ।


ਕੈਮਰਾ:


ਨਵੇਂ Redmi 9 Prime ਦੇ ਰੀਅਰ 'ਚ ਚਾਰ ਕੈਮਰੇ ਦਾ ਸੈੱਟਅਪ ਮਿਲਦਾ ਹੈ। ਜਿਸ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਲੈਂਸ, 8 ਮੈਗਾਪਿਕਸਲ ਦਾ ਅਲਟ੍ਰਾ-ਵਾਈਡ-ਲੈਂਸ, 5 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਲੈਂਸ ਤੇ ਦੋ ਮੈਗਾਪਿਕਸਲ ਦਾ ਡੈਪਥ ਲੈਂਸ ਹੈ। ਉੱਥੇ ਹੀ ਸੈਲਫੀ ਲਈ ਇਸ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।


ਕੀਮਤ:


ਨਵੇਂ Redmi 9 Prime ਨੂੰ ਦੋ ਵੇਰੀਏਂਟ 'ਚ ਲਿਆਂਦਾ ਹੈ। ਇਸ ਦੇ 4GB+64GB ਸਟੋਰੇਜ ਵੇਰੀਏਂਟ ਦੀ ਕੀਮਤ 9,999 ਰੁਪਏ ਹੈ ਜਦਕਿ ਇਸਦੇ 4GB+128GB ਸਟੋਰੇਜ਼ ਵੇਰੀਏਂਟ ਦੀ ਕੀਮਤ 11,999 ਰੁਪਏ ਹੈ।


ਇਸ ਫੋਨ 'ਚ ਸਪੇਸ ਬਲੂ, ਮਿੰਟ ਗਰੀਨ, ਸਨਰਾਇਸ ਫਲੇਅਰ ਤੇ ਮੈਟ ਬਲੈਕ ਕਲਰ ਆਪਸ਼ਨ ਮਿਲਣਗੇ। ਸਮਾਰਟਫੋਨ ਦੀ ਵਿਕਰੀ 16 ਅਗਸਤ ਤੋਂ ਸ਼ੁਰੂ ਹੈ।


ਵਿਵਾਦਾਂ 'ਚ ਆਉਣ ਮਗਰੋਂ ਫੇਸਬੁੱਕ ਦਾ ਜਵਾਬ


ਟਰੰਪ 'ਤੇ ਭਾਰੀ ਪੈਣਗੇ ਬਾਇਡਨ, ਅਮਰੀਕੀ ਚੋਣਾਂ ਤੋਂ ਪਹਿਲਾਂ ਖੁਲਾਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ