Nokia 5310 Express Music ਦੇ 11 ਸਾਲਾਂ ਬਾਅਦ ਆਵੇਗਾ ਇਹ ਡਿਵਾਇਸ, ਟੀਜ਼ਰ ਆਇਆ ਸਾਹਮਣੇ
ਏਬੀਪੀ ਸਾਂਝਾ | 11 Jun 2020 05:14 PM (IST)
ਦੱਸ ਦਈਏ ਕਿ ਨੋਕੀਆ 5310 ਅਸਲ ਵਿੱਚ 2009 ਵਿੱਚ ਆਏ ਨੋਕੀਆ 5310 ਐਕਸਪ੍ਰੈਸ ਮਿਊਜ਼ਿਕ ਦਾ ਇੱਕ ਫ੍ਰੈੱਸ਼ ਵਰਜ਼ਨ ਹੋਵੇਗਾ। ਇਹ ਨਵਾਂ ਵਰਜ਼ਨ ਅਸਲ ਫੋਨ ਦੇ ਲਾਂਚ ਹੋਣ ਤੋਂ 11 ਸਾਲ ਬਾਅਦ ਪੇਸ਼ ਕੀਤਾ ਜਾਵੇਗਾ।
ਨਵੀਂ ਦਿੱਲੀ: HMD Global ਨੇ ਇਸ ਸਾਲ ਮਾਰਚ ਵਿੱਚ ਆਪਣੇ ਫੀਚਰ ਫੋਨ ਨੋਕੀਆ 5310 ਨੂੰ ਗਲੋਬਲ ਮਾਰਕੀਟ ਵਿੱਚ ਲਾਂਚ ਕੀਤਾ ਸੀ। ਉਸ ਤੋਂ ਬਾਅਦ ਭਾਰਤੀ ਯੂਜ਼ਰਸ ਇਸ ਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਅੱਜ ਵੀ ਯੂਜ਼ਰਸ ਵਿਚ ਫੀਚਰ ਫੋਨ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ। ਫੀਚਰ ਫੋਨ ਦਾ ਨਾਂ ਲੈਂਦੇ ਹੀ ਨੋਕੀਆ ਸਭ ਤੋਂ ਪਹਿਲਾਂ ਮਨ ਵਿੱਚ ਆਉਂਦਾ ਹੈ। ਅਜਿਹੀ ਸਥਿਤੀ ਵਿੱਚ ਕੰਪਨੀ ਵੀ ਯੂਜ਼ਰਸ ਲਈ ਬਾਜ਼ਾਰ ਵਿੱਚ ਨਵੇਂ ਸਮਾਰਟਫੋਨ ਤੇ ਫੀਚਰ ਫੋਨ ਵੀ ਲਾਂਚ ਕਰ ਰਹੀ ਹੈ। ਜੀ ਹਾਂ, ਨੋਕੀਆ 5310 ਨੂੰ ਦੁਨੀਆ ਦੇ ਕਈ ਦੇਸ਼ਾਂ ਵਿੱਚ ਲਾਂਚ ਕਰਨ ਤੋਂ ਬਾਅਦ ਹੁਣ ਕੰਪਨੀ ਇਸ ਡਿਊਲ ਫਰੰਟ ਸਪੀਕਰ ਫੋਨ ਨੂੰ ਵੀ ਭਾਰਤ ਵਿੱਚ ਲਾਂਚ ਕਰਨ ਜਾ ਰਹੀ ਹੈ ਤੇ ਜਿਸ ਦਾ ਅਧਿਕਾਰਤ ਤੌਰ ‘ਤੇ ਖੁਲਾਸਾ ਹੋ ਗਿਆ ਹੈ। ਕੰਪਨੀ ਨੇ ਨੋਕੀਆ 5310 ਦੇ ਸਬੰਧੀ ਆਪਣੇ ਆਫੀਸ਼ੀਅਲ ਟਵਿੱਟਰ ਅਕਾਉਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਤੇ ਦੱਸਿਆ ਗਿਆ ਹੈ ਕਿ ਕਵਲਾਸੀਕ ਰੀਮਿਕਸ ਲਈ ਤਿਆਰ ਹੋ ਜਾਓ ਕਿਉਂਕਿ ਨੋਕੀਆ 5310 ਜਲਦ ਹੀ ਭਾਰਤ ਵਿੱਚ ਆ ਰਿਹਾ ਹੈ। ਨੋਕੀਆ 5310 ਸਪੈਕਟਸ ਤੇ ਫੀਚਰਸ: ਫੋਨ ਵਿੱਚ ਤੁਹਾਨੂੰ ਇੱਕ 2.4-ਇੰਚ (320 x 240 ਪਿਕਸਲ) ਟੀਐਫਟੀ ਸਕ੍ਰੀਨ ਮਿਲੇਗੀ, ਇਸ ਤੋਂ ਇਲਾਵਾ ਤੁਹਾਨੂੰ ਫੋਨ ਵਿੱਚ MT6260A ਪ੍ਰੋਸੈਸਰ ਵੀ ਮਿਲੇਗਾ। ਇਸ ਤੋਂ ਇਲਾਵਾ 8 ਐਮਬੀ ਰੈਮ, 16 ਐਮਬੀ ਇੰਟਰਨਲ ਸਟੋਰੇਜ, ਮਾਈਕ੍ਰੋ ਐਸਡੀ ਨਾਲ 32 ਜੀਬੀ ਤੱਕ ਐਕਸਪੈਂਡੇਬਲ ਮੈਮੋਰੀ ਆਦਿ ਦਾ ਸਪੋਰਟ ਵੀ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫੋਨ ਨੂੰ ਸੀਰੀਜ਼ 30+ ਓਐਸ 'ਤੇ ਪੇਸ਼ ਕੀਤਾ ਗਿਆ ਹੈ, ਇਸ ਮੋਬਾਈਲ ਫੋਨ 'ਚ ਤੁਹਾਨੂੰ LED ਫਲੈਸ਼ ਵਾਲਾ ਵੀਜੀਏ ਰੀਅਰ ਕੈਮਰਾ ਵੀ ਮਿਲਦਾ ਹੈ, ਇਸ ਤੋਂ ਇਲਾਵਾ ਤੁਹਾਨੂੰ 3.5mm ਦੀ ਆਡੀਓ ਜੈਕ, ਐਫਐਮ ਰੇਡੀਓ ਆਦਿ ਦਾ ਸਪੋਰਟ ਵੀ ਮਿਲਦਾ ਹੈ। ਫੋਨ ਵਿਚ ਕਨੈਕਟੀਵਿਟੀ ਆਪਸ਼ਨ ਆਦਿ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਇੱਕ 2ਜੀ ਫੋਨ ਹੈ ਜੋ (900/1800) ਨਾਲ ਆਉਂਦਾ ਹੈ, ਇਸ ਤੋਂ ਇਲਾਵਾ ਤੁਹਾਨੂੰ WiFi 802.11 b/g/n, ਬਲੂਟੁੱਥ 3.9, ਮਾਈਕ੍ਰੋ ਯੂਐਸਬੀ ਦਾ ਸਪੋਰਟ ਵੀ ਮਿਲਦਾ ਹੈ। ਫੋਨ ਵਿਚ 1200mAh ਦੀ ਸਮਰੱਥਾ ਦੀ ਰਿਮੂਵੇਬਲ ਬੈਟਰੀ ਮਿਲ ਰਹੀ ਹੈ, ਜੋ ਕੰਪਨੀ ਮੁਤਾਬਕ 7.5 ਘੰਟੇ ਦਾ ਟੌਕ ਟਾਈਮ (ਸਿੰਗਲ ਸਿਮ ਤੇ ਡਿਊਲ ਸਿਮ) ਤੇ ਸਟੈਂਡਬਾਏ ਟਾਈਮ 22 ਦਿਨ (ਡਿਊਲ ਸਿਮ), 30 ਦਿਨਾਂ (ਸਿੰਗਲ ਸਿਮ) ਤੱਕ ਦਾ ਸਮਾਂ ਦੇਣ ਦੇ ਯੋਗ ਹੈ। ਨੋਕੀਆ 5310 ਰੈੱਡ-ਵ੍ਹਾਈਟ ਤੇ ਬਲੈਕ-ਵ੍ਹਾਈਟ ਦੇ ਨਾਲ ਆਵੇਗਾ, ਜਿਸ ਦੀ ਕੀਮਤ 39 ਯੂਰੋ (US $ 41/3,115 ਰੁਪਏ) ਹੈ ਤੇ ਇਹ ਮਾਰਚ ਤੋਂ ਤੁਹਾਡੇ ਲਈ ਉਪਲਬਧ ਹੋਣਾ ਸ਼ੁਰੂ ਹੋ ਜਾਵੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904