ਹਾਲਾਂਕਿ ਇਹ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਵਿਸ਼ਵ ਭਰ ‘ਚ ਤਾਲਾਬੰਦੀ ਹੈ। ਇਸ ਦੌਰਾਨ ਜ਼ਿਆਦਾਤਰ ਲੋਕ ਘਰ ਵਿੱਚ ਹੀ ਰਹਿ ਰਹੇ ਹਨ ਅਤੇ ਆਪਣਾ ਸਮਾਂ ਸੋਸ਼ਲ ਮੀਡੀਆ, ਆਨਲਾਈਨ ਸੀਰੀਜ਼ ਜਾਂ ਆਨਲਾਈਨ ਗੇਮਾਂ ਵਿੱਚ ਬਿਤਾ ਰਹੇ ਹਨ। ਭਾਰਤ ‘ਚ ਵੀ ਲੁਡੋ ਕਿੰਗ ਬਹੁਤ ਖੇਡੀ ਗਈ ਹੈ ਅਤੇ ਕੰਪਨੀ ਨੇ ਚੰਗੀ ਕਮਾਈ ਕੀਤੀ ਹੈ।
ਅੱਧੀ ਤੋਂ ਵੱਧ ਕਮਾਈ ਚੀਨ ਤੋਂ ਆਈ:
ਮੋਬਾਈਲ ਐਪ ਸਟੋਰ ਮਾਰਕੀਟਿੰਗ ਇੰਟੈਲੀਜੈਂਸ ਸੈਂਸਰ ਟਾਵਰ ਦੀ ਇੱਕ ਰਿਪੋਰਟ ਦੇ ਅਨੁਸਾਰ, PUBG ਮੋਬਾਈਲ ਨੇ ਮਈ ਵਿੱਚ 226 ਮਿਲੀਅਨ ਤੋਂ ਵੱਧ ਦੀ ਕਮਾਈ ਕੀਤੀ। ਮਈ 2019 ਦੇ ਮੁਕਾਬਲੇ 41 ਪ੍ਰਤੀਸ਼ਤ ਵਧੇਰੇ ਕਮਾਈ। 226 ਮਿਲੀਅਨ ਡਾਲਰ ‘ਚੋਂ 53 ਪ੍ਰਤੀਸ਼ਤ ਚੀਨ ਤੋਂ, 10.2 ਪ੍ਰਤੀਸ਼ਤ ਅਮਰੀਕਾ ਤੋਂ ਤੇ 5.5 ਪ੍ਰਤੀਸ਼ਤ ਸਾਊਦੀ ਅਰਬ ਤੋਂ ਆਈ ਹੈ।
PUBG ਮੋਬਾਈਲ ਨੇ ਕਮਾਈ ਦੇ ਮਾਮਲੇ ‘ਚ ਆਨਲਾਈਨ ਗੇਮ 'ਆਨਰ ਆਫ ਕਿੰਗਜ਼' ਨੂੰ ਪਿੱਛੇ ਛੱਡ ਦਿੱਤਾ ਹੈ। 'ਆਨਰ ਆਫ ਕਿੰਗਜ਼' ਨੇ ਮਈ 2020 ‘ਚ 204.5 ਮਿਲੀਅਨ ਡਾਲਰ ਯਾਨੀ ਤਕਰੀਬਨ 1.5 ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਪਿਛਲੇ ਸਾਲ ਮਈ ਦੀ ਕਮਾਈ ਨਾਲੋਂ 42% ਵਧੇਰੇ ਹੈ। ਇਸ ‘ਚੋਂ 95 ਪ੍ਰਤੀਸ਼ਤ ਦੀ ਕਮਾਈ ਚੀਨ ਤੋਂ ਹੋਈ। ਇਸਦਾ ਕਾਰਨ ਇਹ ਹੈ ਕਿ ਇਹ ਖੇਡ ਮੁੱਖ ਤੌਰ ‘ਤੇ ਚੀਨੀ ਮਾਰਕੀਟ ਲਈ ਬਣਾਈ ਗਈ ਹੈ।
ਏਅਰਟੈਲ, ਜੀਓ ਤੇ ਵੋਡਾਫੋਨ ਦੇ ਸਸਤੇ ਪਲਾਨ, ਘੱਟ ਕੀਮਤ ਨਾਲ ਵੱਧ ਫਾਇਦੇ
Twitter ਭਾਰਤ ‘ਚ ਸ਼ੁਰੂ ਕਰੇਗਾ ਫੇਸਬੁੱਕ-ਇੰਸਟਾ ਸਟੋਰੀ ਵਰਗਾ 'Fleets’ ਫੀਚਰ, 24 ਘੰਟੇ ਬਾਅਦ ਖੁਦ ਹੀ ਗਾਇਬ ਹੋ ਜਾਵੇਗੀ ਪੋਸਟ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ