ਮੁੰਬਈ: ਬਾਲੀਵੁੱਡ ਐਕਟਰਸ ਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ (aishwarya rai bachchan) ਨੂੰ ਆਪਣੀ ਖੂਬਸੂਰਤੀ, ਡਾਂਸ ਤੇ ਐਕਟਿੰਗ ਦੇ ਨਾਲ-ਨਾਲ ਚੰਗੇ ਰਵੱਈਏ ਨੇ ਫੈਨਸ ਵਿੱਚ ਹੋਰ ਖਾਸ ਬਣਾ ਦਿੱਤਾ ਹੈ। ਹੁਣ ਇੱਕ ਵਾਰ ਫਿਰ ਐਸ਼ਵਰਿਆ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਕਾਨ ਫਿਲਮ ਫੈਸਟੀਵਲ ਦੀਆਂ ਹਨ।

ਦੱਸ ਦੇਈਏ ਕਿ ਐਸ਼ਵਰਿਆ ਦੀਆਂ ਇਹ ਤਸਵੀਰਾਂ ਸਾਲ Cannes Film Festival 2010 ਦੀਆਂ ਹਨ। ਇਸ ਦੌਰਾਨ ਜਿਵੇਂ ਹੀ ਐਸ਼ਵਰਿਆ ਨੇ ਫੋਟੋਗ੍ਰਾਫਰ ਨੂੰ ਵ੍ਹੀਲਚੇਅਰ 'ਤੇ ਬੈਠੇ ਵੇਖਿਆ, ਐਸ਼ਵਰਿਆ ਨੇ ਉਸ ਦੀ ਹਿੰਮਤ ਨੂੰ ਸਲਾਮ ਕਰਨ ਲਈ ਖਾਸ ਢੰਗ ਨਾਲ ਪੋਜ਼ ਦਿੱਤਾ। ਇੰਨਾ ਹੀ ਨਹੀਂ, ਐਸ਼ਵਰਿਆ ਉਸ ਕੋਲ ਗਈ ਤੇ ਬਹੁਤ ਹੀ ਖੂਬਸੂਰਤ ਪੱਛਮੀ ਅੰਦਾਜ਼ 'ਚ ਉਨ੍ਹਾਂ ਨੂੰ ਵਧਾਈ ਦਿੱਤੀ।



ਐਸ਼ਵਰਿਆ ਨੂੰ ਵੇਖ ਕੇ ਵ੍ਹੀਲਚੇਅਰ 'ਤੇ ਬੈਠੇ ਫੋਟੋਗ੍ਰਾਫਰ ਤੋਂ ਰੁਕ ਨਾ ਹੋਇਆ ਤੇ ਉਸ ਨੇ ਐਕਟਰਸ ਵੱਲ ਆਪਣਾ ਹੱਥ ਵਧਾਇਆ। ਐਸ਼ਵਰਿਆ ਦੇ ਹੱਥਾਂ ਨੂੰ ਉਸ ਫੋਟੋਗ੍ਰਾਫਰ ਨੇ ਚੁੰਮਿਆ ਤੇ ਇਹ ਤਸਵੀਰ ਉੱਥੇ ਮੌਜੂਦ ਹਰ ਕੈਮਰੇ ਵਿਚ ਕੈਦ ਹੋ ਗਈ। ਅਭਿਨੇਤਰੀ ਸੋਸ਼ਲ ਮੀਡੀਆ 'ਤੇ ਇਸ ਦੀ ਖੂਬ ਸ਼ਲਾਘਾ ਹੋ ਰਹੀ ਹੈ।

ਦੱਸ ਦੇਈਏ ਕਿ ਐਸ਼ਵਰਿਆ ਨੂੰ ਕਾਨਜ਼ ਵਿੱਚ ਆਪਣੇ ਇੱਕ ਐਕਸਪੈਰੀਮੈਂਟ ਲਈ ਟ੍ਰੋਲ ਵੀ ਕੀਤਾ ਗਿਆ ਸੀ। ਅਸਲ ਵਿੱਚ ਐਸ਼ਵਰਿਆ ਨੇ ਇੱਕ ਵਾਰ ਪਰਪਲ ਰੰਗ ਦੀ ਲਿਪਸਟਿਕ ਪਾ ਕੇ ਰੈੱਡ ਕਾਰਪੇਟ 'ਤੇ ਪਹੁੰਚੀ। ਉਨ੍ਹਾਂ ਦੇ ਇਸ ਲੁੱਕ ਨੂੰ ਫੈਨਸ ਨੇ ਪਸੰਦ ਨਹੀਂ ਕੀਤਾ। ਆਪਣੀ ਆਲੋਚਨਾ ‘ਤੇ ਐਸ਼ਵਰਿਆ ਨੇ ਕਿਹਾ, "ਮੈਂ ਆਲੋਚਨਾਵਾਂ ਵੱਲ ਧਿਆਨ ਨਹੀਂ ਦਿੰਦੀ। ਮੈਂ ਇਨ੍ਹਾਂ ਸਾਰੇ ਦਬਾਅ ਹੇਠ ਨਹੀਂ ਆਉਂਦੀ, ਇਹ ਮੈਨੂੰ ਬੇਚੈਨ ਨਹੀਂ ਕਰਦੀ, ਮੈਂ ਬਹੁਤ ਪੇਸ਼ੇਵਰ ਹਾਂ।"

ਵਰਕ ਫਰੰਟ ਦੀ ਗੱਲ ਕਰੀਏ ਤਾਂ ਐਸ਼ਵਰਿਆ, ਮਨੀ ਰਤਨਮ ਦੀ ਫਿਲਮ ‘ਪੋਂਨੀਯਿਨ ਸੇਲਵਾਨ’ ਵਿੱਚ ਨਜ਼ਰ ਆਉਣ ਵਾਲੀ ਹੈ। ਐਸ਼ਵਰਿਆ ਨੇ ਹਾਲ ਹੀ ਵਿੱਚ ਇਸ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904