ਨਵੀਂ ਦਿੱਲੀ: Nokia 6 ਦੇ 3 ਜੀਬੀ ਰੈਮ ਵਾਲੇ ਮਾਡਲ ਦੀ ਕੀਮਤ ਕੰਪਨੀ ਨੇ ਘਟਾ ਦਿੱਤੀ ਹੈ। ਇਸ ਸਮਾਰਟਫੋਨ ਮਾਡਲ ਨੂੰ ਪਿਛਲੇ ਸਾਲ ਜੂਨ ਮਹੀਨੇ ਵਿੱਚ ਲਾਂਚ ਕੀਤਾ ਗਿਆ ਸੀ। ਇਸ ਦੀ ਕੀਮਤ 14,999 ਰੁਪਏ ਸੀ। ਇਸ ਦੀ ਕੀਮਤ ਵਿੱਚ 1500 ਰੁਪਏ ਦੀ ਹੁਣ ਛੋਟ ਦਿੱਤੀ ਜਾ ਰਹੀ ਹੈ। ਇਹ ਸਮਾਰਟਫੋਨ 13,499 ਰੁਪਏ ਵਿੱਚ ਅਮੇਜ਼ਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ।


HMD ਗਲੋਬਲ ਨੇ (MWC) 2018 ਵਿੱਚ ਇੰਡ੍ਰਾਇਡ ਵਨ ਨੋਕੀਆ 6 (2018) ਲਾਂਚ ਕੀਤਾ ਹੈ। ਹੁਣ ਇਸ ਤੋਂ ਬਾਅਦ ਪਿਛਲੇ ਸਾਲ ਲਾਂਚ ਕੀਤੇ ਗਏ ਫੋਨ ਦੀ ਕੀਮਤ ਘਟਾਈ ਗਈ ਹੈ। ਨੋਕੀਆ 6 ਇੰਡ੍ਰਾਇਡ 7.0 ਨੌਗਟ 'ਤੇ ਚੱਲਦਾ ਹੈ। ਇਸ ਵਿੱਚ 5.5 ਇੰਚ ਦੀ ਸਕ੍ਰੀਨ ਹੈ ਜੋ 1080×1920 ਪਿਕਸਲ ਦੀ ਹੈ।

ਉਸ ਦੇ ਨਾਲ ਹੀ 2.5D ਅਤੇ ਗੋਰਿੱਲਾ ਗਲਾਸ ਪ੍ਰੋਟੈਕਸ਼ਨ ਵੀ ਦਿੱਤਾ ਜਾ ਰਿਹਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਵਿੱਚ ਕਵਾਲਕਾਮ ਸਨੈਪਡ੍ਰੈਗਨ 430 ਚਿਪਸੈਟ ਨਾਲ ਹੀ 3 ਜੀਬੀ ਰੈਮ ਦਿੱਤੀ ਗਈ ਹੈ। 64 ਜੀਬੀ ਇੰਟਰਨਲ ਮੈਮਰੀ ਵਾਲਾ ਨੋਕੀਆ 6 ਡੁਅਲ ਸਿਮ ਸਮੋਰਟ ਨਾਲ ਆਉਂਦਾ ਹੈ।

ਇਸ ਦੀ ਮੈਮਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ। ਡਿਵਾਇਸ ਨੂੰ ਪਾਵਰ ਦੇਣ ਲਈ 3000mAh ਦੀ ਬੈਟਰੀ ਦਿੱਤੀ ਜਾ ਰਹੀ ਹੈ। ਇਸ ਫੋਨ ਵਿੱਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਵਾਸਤੇ ਕੈਮਰਾ 8 ਮੈਗਾਪਿਕਸਲ ਦਾ ਹੈ।