ਨਵੀਂ ਦਿੱਲੀ: ਨੋਕੀਆ 8 ਅੱਜ ਭਾਰਤ 'ਚ ਲਾਂਚ ਹੋ ਗਿਆ ਹੈ। ਬਹੁਤੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਇਸ ਦੀ ਕੀਮਤ ਕਿੰਨੀ ਹੋਵੇਗੀ। ਲਓ ਜੀ, ਇੰਤਜ਼ਾਰ ਖਤਮ। ਅਮੇਜ਼ਨ 'ਤੇ ਇਸ ਦੀ ਕੀਮਤ 36,999 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ 'ਨੋਟੀਫਾਈ ਮੀ' ਸੈਕਸ਼ਨ 'ਚ ਲਿਸਟ ਕੀਤਾ ਗਿਆ ਹੈ। ਭਾਰਤ 'ਚ ਨੋਕੀਆ ਦੇ ਪ੍ਰੀਮੀਅਮ ਫਲੈਗਸ਼ਿਪ ਨੋਕੀਆ-8 ਦਾ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵਾਲਾ ਫੋਨ ਹੀ ਵਿਕੇਗਾ। ਵਧੀਆ ਕੰਪਨੀ ਦੇ ਕੈਮਰਾ ਲੈਂਸ ਤੇ ਮੋਡ ਇਸ ਦੀ ਖਾਸੀਅਤ ਹੈ। ਅਗਸਤ 'ਚ ਇਹ ਫੋਨ ਲੰਦਨ 'ਚ ਸੱਭ ਤੋਂ ਪਹਿਲਾਂ ਲਾਂਚ ਕੀਤਾ ਗਿਆ ਸੀ।


ਨੋਕੀਆ-8 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ 5.3 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 2K LCD IPS ਡਿਸਪਲੇ ਤੇ 700 ਨੀਟਸ ਬ੍ਰਾਇਟਨੈਸ ਦੇ ਨਾਲ ਹੋਵੇਗਾ। ਇਸ 'ਚ ਸਨੈਪਡ੍ਰੈਗਨ 835 ਪ੍ਰੋਸੈਸਰ ਚਿਪ ਵੀ ਹੈ ਜੋ 4 ਜੀਬੀ ਦੀ ਰੈਮ ਦੇ ਨਾਲ ਹੋਵੇਗਾ। ਇੰਟਰਨਲ ਸਟੋਰੇਜ਼ ਇਸ 'ਚ 64 ਹੈ, ਜਿਸ ਨੂੰ ਵਧਾਇਆ ਵੀ ਜਾ ਸਕਦਾ ਹੈ।

ਇਹ ਨਵਾ ਨੋਕੀਆ ਫਲੈਗਸ਼ਿਪ IP86 ਸਰਟਿਫਾਇਡ ਨਹੀਂ। ਮਤਲਬ ਇਹ ਪੂਰੀ ਤਰ੍ਹਾਂ ਵਾਟਰ ਤੇ ਡਸਟ ਨੂੰ ਰੋਕਣ ਵਾਲਾ ਨਹੀਂ ਹੈ ਪਰ ਇਸ ਦੀ IP54 ਰੇਟਿੰਗ ਹੋਣ ਕਾਰਨ ਇਹ ਸਪਲੈਸ਼-ਪਰੂਫ ਹੈ। ਇਹ ਥੋੜਾ ਬਹੁਤ ਪਾਣੀ ਝੱਲ ਵੀ ਸਕਦਾ ਹੈ। ਸਾਫਟਵੇਅਰ ਦੀ ਗੱਲ ਕਰੀਏ ਤਾਂ ਨੋਕੀਆ 8 'ਚ ਇੰਡ੍ਰਾਇਡ 7.1.1 ਨਾਗਟ ਓਐਸ ਹੋਵੇਗਾ ਤੇ ਇਹ ਇੰਡ੍ਰਾਇਡ 7.1.1 'ਚ ਅਪਗ੍ਰੇਡ ਵੀ ਕੀਤਾ ਜਾ ਸਕੇਗਾ।

ਕੈਮਰਾ ਇਸ ਦੀ ਸੱਭ ਤੋਂ ਵੱਡੀਆਂ ਖੂਬੀਆਂ 'ਚੋਂ ਇਕ ਹੈ। ਇਸ 'ਚ 13 ਮੈਗਾਪਿਕਸਲ ਫ੍ਰੰਟ ਤੇ 13 ਮੈਗਾਪਿਕਸਲ ਮੋਨੋਕ੍ਰੋਮ ਬੈਕ ਕੈਮਰਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ 'ਚ ਬੋਥੀਜ਼ ਮੋਡ ਹੈ ਜਿਸ ਨਾਲ ਅਗਲਾ ਤੇ ਪਿਛਲਾ ਕੈਮਰਾ ਇਕੱਠੇ ਫੋਟੋ ਖਿੱਚ ਸਕਦਾ ਹੈ। ਇਸ ਤੋਂ ਇਲਾਵਾ ਖਾਸ ਗੱਲ ਇਹ ਹੈ ਕਿ ਨੋਕੀਆ-8 ਦੇ ਕੈਮਰਾ ਐਪ ਤੋਂ ਹੀ ਫੇਸਬੁਕ ਤੇ ਯੂਟਿਊਬ 'ਤੇ ਲਾਈਵ ਸਟ੍ਰੀਮਿੰਗ ਕੀਤੀ ਜਾ ਸਕਦੀ ਹੈ। ਇਸ ਲਈ ਤੁਹਾਨੂੰ ਅਲੱਗ ਤੋਂ ਐਪ ਇਸਤੇਮਾਲ ਨਹੀਂ ਕਰਨਾ ਹੋਵੇਗਾ।

ਹਾਈਬ੍ਰਿਡ ਡੁਅਲ ਸਿਮ ਵਾਲੇ ਇਸ ਸਮਾਰਟਫੋਨ 'ਚ 3090 ਐਮਏਐਚ ਦੀ ਬੈਟਰੀ ਹੈ। ਇਹ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਨੋਕੀਆ 8 ਨੂੰ ਮੈਟਲ ਯੂਨੀਬਾਡੀ ਦਿੱਤੀ ਗਈ ਹੈ।