ਚੰਡੀਗੜ੍ਹ: ਦਿੱਗਜ ਕੰਪਨੀ ਨੋਕੀਆ ਆਪਣੇ ਫੀਚਰ ਫੋਨ ਵਜੋਂ ਖ਼ਾਸ ਜਾਣੀ ਜਾਂਦੀ ਹੈ। ਐਂਡਰਾਇਡ ਫੋਨਾਂ ਦੇ ਜ਼ਮਾਨੇ ਵਿੱਚ ਵੀ ਇਕ ਅਜਿਹਾ ਵਰਗ ਹੈ ਜੋ ਫੀਚਰ ਫੋਨਾਂ ਦਾ ਪ੍ਰੇਮੀ ਹੈ, ਉਨ੍ਹਾਂ ਦਾ ਖਿਆਲ ਰੱਖਦਿਆਂ ਨੋਕੀਆ ਨੇ ਭਾਰਤੀ ਬਾਜ਼ਾਰ ਵਿੱਚ ਇਕ ਨਵਾਂ ਫੀਚਰ ਫੋਨ ਲਾਂਚ ਕੀਤਾ ਹੈ.


ਐਚਐਮਡੀ ਗਲੋਬਲ ਨੇ ਵੀਰਵਾਰ ਨੂੰ ਇਕ ਨਵਾਂ ਫੀਚਰ ਫੋਨ 'ਨੋਕੀਆ 110' ਭਾਰਤ ਵਿੱਚ ਲਾਂਚ ਕੀਤਾ ਜਿਸ ਕੀਮਤ 1,599 ਰੁਪਏ ਹੈ। ਐਚਐਮਡੀ ਨੋਕੀਆ ਦੀ ਮੂਲ ਕੰਪਨੀ ਹੈ, ਜੋ ਆਪਣੇ ਮੋਬਾਈਲ ਫੋਨ ਬਣਾਉਂਦੀ ਤੇ ਵੇਚਦੀ ਹੈ। ਇਹ ਫੋਨ ਨੋਕੀਆ ਦੇ ਅਧਿਕਾਰਤ ਸਟੋਰ ਤੋਂ ਲੈ ਕੇ ਦੇਸ਼ ਭਰ ਦੇ ਟਾਪ ਮੋਬਾਈਲ ਰਿਟੇਲ ਆਊਟਲੈਟ 'ਤੇ 18 ਅਕਤੂਬਰ ਤੋਂ ਉਪਲਬਧ ਹੋਵੇਗਾ। ਇਹ ਫੋਨ ਓਸ਼ਨ ਬਲੂ, ਬਲੈਕ ਤੇ ਪਿੰਕ ਕਲਰ 'ਚ ਉਪਲੱਬਧ ਹੋਵੇਗਾ।


ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਫੋਨ ਨੂੰ 1.77 ਇੰਚ ਡਿਸਪਲੇਅ ਦੇ ਨਾਲ ਲਾਂਚ ਕੀਤਾ ਗਿਆ ਹੈ ਤੇ ਨੋਕੀਆ ਸੀਰੀਜ਼ 30 ਪਲੱਸ ਸਾੱਫਟਵੇਅਰ 'ਤੇ ਚੱਲਦਾ ਹੈ। ਇਸ ਵਿਚ ਐਫਐਮ ਰੇਡੀਓ ਤੇ ਫਲੈਸ਼ਲਾਈਟ ਫੀਚਰ ਹਨ। ਨੋਕੀਆ 110 'ਚ ਪ੍ਰੀ-ਲੋਡਿਡ ਗੇਮਜ਼ ਵਿੱਚ ਸਨੇਕ, ਨਿੰਜਾ ਐਪ, ਏਅਰ ਸਟਰਾਈਕ, ਫੁੱਟਬਾਲ ਕੱਪ ਤੇ ਡੂਡਲ ਜੰਪ ਸ਼ਾਮਲ ਹਨ। ਨੋਕੀਆ 110 ਦੀ 800 ਐਮਏਐਚ ਦੀ ਰਿਮੂਵੇਬਲ ਬੈਟਰੀ ਹੈ।