ਮੁੰਬਈ: ਚੀਨੀ ਕੰਪਨੀ ਰਾਇਲ ਕਾਰਪੋਰੇਸ਼ਨ ਨੇ ਦੁਨੀਆ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਲੌਂਚ ਕਰ ਦਿੱਤਾ ਹੈ। ਜੀ ਹਾਂ, ਸੈਮਸੰਗ ਤੋਂ ਪਹਿਲਾ Rouyu ਨੇ ਇਹ ਕਾਰਨਾਮਾ ਕਰ ਦਿੱਤਾ ਹੈ। ਜਦੋਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੈਮਸੰਗ ਦੁਨੀਆ ਦਾ ਪਹਿਲਾ ਫੋਲਡੇਬਲ ਫੋਨ ਲੈ ਕੇ ਆ ਰਹੀ ਹੈ ਜਿਸ ਦੀਆਂ ਖ਼ਬਰਾਂ ਲੰਬੇ ਸਮੇਂ ਤੋਂ ਸੁਰਖੀਆਂ ‘ਚ ਸੀ।

डिवाइस में नेक्स्ट

Rouyu ਐਲਜੀ, ਹੁਵਾਵੇ ਤੇ ਹੋਰ ਦੂਜੀਆਂ ਕੰਪਨੀਆਂ ਨੂੰ ਪਿੱਛੇ ਛੱਡ ਪਹਿਲਾ ਫੋਲਡੇਬਲ ਫੋਨ ਲੈ ਆਈ ਹੈ ਜਿਸ ਦਾ ਨਾਂ ਹੈ ‘Flexpai’। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫੋਨ ਕਰੀਬ 2 ਲੱਖ ਵਾਰ ਖੋਲ੍ਹਿਆ ਤੇ ਬੰਦ ਕੀਤਾ ਹੈ ਤੇ ਫੋਨ ਬਿਲਕੁਲ ਸਹੀ ਚਲ ਰਿਹਾ ਹੈ।



ਫੋਨ ਦੀਆਂ ਖਾਸੀਅਤਾਂ

  • ਜਨਰੇਸ਼ਨ ਸਨੈਪਡ੍ਰੈਗਨ 8150


 

  • 6 ਜੀਬੀ ਰੈਮ ਤੇ 128 ਜੀਬੀ ਸਟੋਰੇਜ਼ ਜਿਸ ਨੂੰ ਕਾਰਡ ਦੇ ਨਾਲ 256 ਜੀਬੀ ਤਕ ਵਧਾਇਆ ਜਾ ਸਕਦਾ ਹੈ।


 

  • 16 ਮੈਗਾਪਿਕਸਲ ਦਾ ਮੈਨ ਸੈਂਸਰ ਤੇ 20 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਜੋ ਟੈਲੀਫੋਟੋ ਲੈਂਸ ਦੇ ਨਾਲ ਆ ਹੈ।




  • ਯੂਐਸਬੀ ਟਾਈਪ ਸੀ ਪੋਰਟ ਦੀ ਸੁਵਿਧਾ ਹੈ ਪਰ ਇਸ ਦੇ ਨਾਲ 3.5mm ਦਾ ਹੈਡਫੋਨ ਨਹੀਂ।


 

  • 3800mAh ਦੀ ਬੈਟਰੀ।