ਨਵੀਂ ਦਿੱਲੀ: ਵਨਪਲੱਸ ਦੇ ਸੀਈਓ ਪੀਟ ਲਾਊ ਨੇ ਸ਼ੰਗਾਈ ਦੇ ਮੋਬਾਈਲ ਵਰਲਡ ਕਾਂਗਰਸ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਅਗਲੇ ਸਾਲ ਅਮਰੀਕਾ ਵਿੱਚ ਕੰਪਨੀ ਇੱਕ 5ਜੀ ਸਮਾਰਟਫ਼ੋਨ ਜਾਰੀ ਕਰੇਗੀ। ਕੰਪਨੀ ਨੇ ਕਿਹਾ ਹੈ ਕਿ ਇਸ ਲਈ ਉਹ ਪਹਿਲਾਂ ਤੋਂ ਹੀ ਉੱਤਰੀ ਅਮਰੀਕਨ ਟੈਲੀਕਾਮ ਆਪ੍ਰੇਟਰਜ਼ ਨਾਲ ਕੰਮ ਕਰ ਰਹੀ ਹੈ। ਵਨ ਪਲੱਸ 7 2019 ਵਿੱਚ ਜਾਰੀ ਕੀਤਾ ਜਾਵੇਗਾ।

 

ਵਨਪਲੱਸ ਫਿਲਹਾਲ ਅਮਰੀਕਾ ਵਿੱਚ ਬਿਨਾ ਐਗ੍ਰੀਮੈਂਟ ਦੇ ਸਮਾਰਟਫ਼ੋਨ ਵੇਚਦਾ ਹੈ। ਉੱਥੇ ਫ਼ੋਨ ਨੂੰ AT&T ਤੇ T ਮੋਬਾਈਲ ਸਪੋਰਟ ਕਰਦੇ ਹਨ। ਵਨਪਲੱਸ 2019 ਵਿੱਚ 5ਜੀ ਸਮਾਰਟਫ਼ੋਨ ਲਾਂਚ ਕਰਨ ਲਈ ਕਰੀਅਰ ਪਾਰਟਨਰਸ਼ਿਪ ਕਰ ਸਕਦਾ ਹੈ। ਵਨਪਲੱਸ 7 ਦੇ ਲਾਂਚ ਤੋਂ ਪਹਿਲਾਂ ਕੰਪਨੀ ਵਨਪਲੱਸ 6T ਲਾਂਚ ਕਰਨ ਦੀ ਯੋਜਨਾ ਵਿੱਚ ਹੈ।

ਵਨਪਲੱਸ 6ਟੀ ਸਬੰਧੀ ਇੱਕ ਕਾਂਸੈਪਟ ਵੀਡੀਓ ਵੀ ਜਾਰੀ ਹੋਇਆ ਹੈ ਜਿਸ ਨੂੰ Science and Knowledge ਨਾਂਅ ਦੇ ਯੂਟਿਊਬ ਚੈਨਲ ਨੇ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਫ਼ੋਨ ਦੀਆਂ ਕਈ ਤਸਵੀਰਾਂ ਦਿਖਾਈਆਂ ਗਈਆਂ ਹਨ। ਵਨਪਲੱਸ 6ਟੀ ਦੀ ਸਭ ਤੋਂ ਵੱਡੀ ਖ਼ੂਬੀ ਪੌਪ ਅੱਪ ਕੈਮਰਾ ਹੋ ਸਕਦੀ ਹੈ। ਇਹ ਫੀਚਰ ਵੀਵੋ ਨੈਕਸ ਤੇ ਓਪੋ ਫਾਈਂਡ ਐਕਸ ਨਾਲ ਰਲ਼ਦਾ ਮਿਲਦਾ ਹੋ ਸਕਦਾ ਹੈ। ਨਾਲ ਹੀ ਇਹ ਖੁਲਾਸਾ ਹੋਇਆ ਹੈ ਕਿ ਵਨਪਲੱਸ 6ਟੀ ਵਿੱਚ ਤਿੰਨ ਕੈਮਰੇ ਦਿੱਤੇ ਜਾ ਸਕਦੇ ਹਨ।