One Plus 6 'ਚ ਹੋਣਗੀਆਂ ਇਹ ਵਿਸ਼ੇਸ਼ਤਾਵਾਂ, iPhone ਲਈ ਖ਼ਤਰਾ
ਏਬੀਪੀ ਸਾਂਝਾ | 10 Mar 2018 01:55 PM (IST)
ਨਵੀਂ ਦਿੱਲੀ: ਸੈਮਸੰਗ ਗੈਲੇਕਸੀ ਐਸ 9 ਤੇ ਐਸ 9 ਪਲੱਸ ਦੀ ਦਮਦਾਰ ਲਾਂਚਿੰਗ ਤੋਂ ਬਾਅਦ ਹੁਣ ਵਨਪਲੱਸ ਦੇ ਫਲੈਗਸ਼ਿਪ ਸਮਾਰਟਫ਼ੋਨ ਵਨਪਲੱਸ 6 ਦੀ ਲਾਂਚਿੰਗ ਬਾਰੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਹੈਂਡਸੈੱਟ ਦਾ ਨਵਾਂ ਅਵਤਾਰ ਦੇਖਣ ਨੂੰ ਮਿਲ ਸਕਦਾ ਹੈ। ਅਫਵਾਹਾਂ ਦੇ ਮੁਤਾਬਿਕ ਵਨਪਲੱਸ 6 ਵਿੱਚ ਆਈਫ਼ੋਨ ਐਕਸ ਵਰਗਾ ਨਾਚ, ਐਲ.ਈ.ਡੀ. ਯੂਨਿਟ ਦੇ ਨਾਲ ਵਰਟੀਕਲ ਡੂਅਲ ਕੈਮਰਾ ਤੇ ਫਿੰਗਰਪ੍ਰਿੰਟ ਸੈਂਸਰ ਵਰਗੇ ਫੀਚਰ ਹੋ ਸਕਦੇ ਹਨ। ਇਹ ਫ਼ੋਨ ਇਸੇ ਸਾਲ ਜੂਨ ਵਿੱਚ ਦਸਤਕ ਦੇ ਸਕਦਾ ਹੈ। ਪਿਛਲੇ ਲੀਕ ਵਿੱਚ ਵੀ ਹੈਂਡਸੈੱਟ ਦੇ ਕੁਝ ਫੀਚਰ ਦਾ ਅੰਦਾਜ਼ਾ ਲਾਇਆ ਗਿਆ ਸੀ, ਸਿਜ ਵਿੱਚ ਬੈਂਚਮਾਰਕ ਸਕ੍ਰੀਨਸ਼ਾਟ ਵੀ ਸ਼ਾਮਲ ਸਨ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿੱਚ 19:9 ਆਸਪੈਕਟ ਰੇਸ਼ੋ ਵਾਲਾ ਡਿਸਪਲੇਅ ਹੋ ਸਕਦਾ ਹੈ। ਯਾਨੀ ਅਹ ਪੁਰਾਣੇ ਡਿਵਾਈਸ ਵਨਪਲੱਸ 5ਟੀ ਦੇ 18:9 ਆਸਪੈਕਟ ਰੇਸ਼ੋ ਵਾਲੇ ਪੈਨਲ ਤੋਂ ਥੋੜ੍ਹਾ ਵੱਡਾ ਹੋਵੇਗਾ। ਐਂਡ੍ਰੌਇਡ ਸੈਂਟ੍ਰਲ ਤੇ AnTuTu ਬੈਂਚਮਾਰਕ ਦੇ ਲਿਸਟਿੰਗ ਮੁਤਾਬਕ ਵਨਪਲੱਸ 6 ਵਿੱਚ ਸਨੈਪਡ੍ਰੈਗਨ 845 ਪ੍ਰੋਸੈਸਰ ਤੋਂ ਇਲਾਵਾ ਐਂਡ੍ਰੌਇਡ ਓਰੀਓ 8.0 ਤੇ ਬੇਜ਼ਲੈੱਸ ਡਿਸਪਲੇਅ ਹੋ ਸਕਦੀ ਹੈ। ਪਿਛਲੇ ਸਾਲ ਜਾਰੀ ਹੋਏ OnePlus 5 ls OnePlus 5T ਵਿੱਚ ਸਨੈਪਡ੍ਰੈਗਨ 835 ਪ੍ਰੋਸੈੱਸਰ ਦਿੱਤਾ ਗਿਆ ਸੀ। ਉੱਥੇ ਵਨਪਲੱਸ 6 ਤੋਂ ਪਹਿਲਾਂ ਸਨੈਪਡ੍ਰੈਗਨ 845 ਦੇ ਨਾਲ ਸੈਮਸੰਗ ਗੈਲੇਕਸੀ ਐਸ 9 ਤੇ ਐਸ 9 ਪਲੱਸ ਆ ਚੁੱਕੇ ਹਨ।