ਨਵੀਂ ਦਿੱਲੀ: ਚੀਨੀ ਸਮਾਰਟਫੋਨ ਮੇਕਿੰਗ ਕੰਪਨੀ OnePlus ਨੇ ਭਾਰਤ ‘ਚ ਆਪਣੇ ਨਵੇਂ ਫੋਨ OnePlus 6T ਦਾ ਥੰਡਰ ਪਰਪਲ ਅਡੀਸ਼ਨ ਲੌਂਚ ਕਰਨ ਦਾ ਐਲਾਨ ਕੀਤਾ ਹੈ। ਇਸ ਫੋਨ ਨੂੰ ਹਾਲ ਹੀ ‘ਚ ਲੌਂਚ ਕੀਤਾ ਗਿਆ ਸੀ। ਕੰਪਨੀ ਇਸ ਦੇ ਨਵੇਂ ਅਡੀਸ਼ਨ ‘ਤੇ ਖਾਸ ਆਫਰ ਵੀ ਦੇ ਰਹੀ ਹੈ। ਕੰਪਨੀ ਮੁਤਾਬਕ ਇਹ ਸਮਾਰਟਫੋਨ ਐਮਜ਼ੋਨ, ਵਨ-ਪਲਸ ਦੀ ਵੈੱਬਸਾਈਟ, ਰਿਲਾਇੰਸ ਡਿਜੀਟਲ ਤੇ ਕਰੋਮ ਸਟੋਰਸ ‘ਤੇ 16 ਨਵੰਬਰ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ।
ਇਸ ਸਪੈਸ਼ਲ ਅਡੀਸ਼ਨ ਸਮਾਰਫੋਨ ‘ਚ ਗ੍ਰੈਡੀਐਂਟ ਬੈਕ ਦਿੱਤਾ ਗਿਆ ਜੋ ਬਲੈਕ ਪਰਪਲ ਕਲਾ ‘ਚ ਫੇਡ ਹੁੰਦਾ ਦਿਖਦਾ ਹੈ। OnePlus 6T ਦੀ ਤਰ੍ਹਾਂ ਇਸ ‘ਚ ਬੀ ਗਲਾਸ ਬੈਕ ਹੈ ਤੇ ਡੈਪਥ ਆਫ ਕਲਰ ਹਾਈਲਾਈਟ ਹੁੰਦੇ ਹਨ। ਕੰਪਨੀ ਮੁਤਾਬਕ ਇਸ ਦੀ ਲੁੱਕ ਤੇ ਡਿਜ਼ਾਇਨ ਵੱਖ ਖਾਸ ਧਿਆਨ ਦਿੱਤਾ ਗਿਆ ਹੈ। ਖਾਸ ਕਰ ਇਸ ਗੱਲ ‘ਤੇ ਧਿਆਨ ਦਿੱਤਾ ਗਿਆ ਹੈ ਕਿ ਗਲਾਸ ‘ਤੇ ਰੋਸ਼ਨੀ ਪੈਣ ‘ਤੇ ਇਹ ਕਿਵੇਂ ਦਾ ਨਜ਼ਰ ਆਵੇਗਾ।
OnePlus 6T ਦੇ ਇਸ ਸਪੈਸ਼ਲ ਅਡੀਸ਼ਨ ਸਮਾਰਟਫੋਨ ‘ਚ 8ਜੀਬੀ ਰੈਮ ਨਾਲ 128ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਦੀ ਕੀਮਤ 41,999 ਰੁਪਏ ਰੱਖੀ ਗਈ ਹੈ। ਇਸ ਤੋਂ ਘੱਟ ਮੈਮਰੀ ਵਾਲਾ ਦੂਜੇ ਵੈਰੀਅੰਟ ਦਾ ਫੋਨ ਇਸ ਤੋਂ ਘੱਟ ਕੀਮਤ ‘ਤੇ ਮਿਲੇਗਾ ਤੇ ਇਸ ਦੇ ਫੀਚਰ ਸਭ OnePlus 6T ਵਾਲੇ ਹੀ ਹਨ।
ਰਿਲਾਇੰਸ ਜੀਓ ਵੱਲੋਂ ਇਸ ਸਮਾਰਟਫੋਨ ‘ਚ ਜੀਓ ਸਿਮ ਲਾ ਕੇ 299 ਰੁਪਏ ਦਾ ਰਿਚਾਰਜ ਕਰਨ ‘ਤੇ 5,400 ਰੁਪਏ ਦਾ ਬਾਉਚਰ ਮਿਲੇਗਾ। ਇਸ ਪਲਾਨ ‘ਚ ਹਰ ਰੋਜ਼ 3ਜੀਬੀ ਡਾਟਾ ਤੇ ਅਨਲਿਮਟਿਡ ਵਾਈਸ ਕਾਲ ਮਿਲਣਗੀਆਂ। ਇਸ ਬਾਉਚਰ ਤੋਂ ਤੁਸੀਂ ਰਿਚਾਰਜ ਕਰਵਾ ਸਕਦੇ ਹੋ।
ਐਮਜ਼ੋਨ ਤੇ ਵਨ-ਪੱਲਸ ਐਕਸਕਲੂਸਿਵ ਸਟੋਰ 3 ਮਹੀਨੇ ਨੋ ਕੋਸਟ ਈਐਮਆਈ ਦਾ ਆਫਰ ਦੇ ਕੇ ਇਸ ਫੋਨ ਨੂੰ ਖਰੀਦਣ ਦਾ ਮੌਕਾ ਦੇ ਰਹੇ ਹਨ। ਇਸ ਤੋਂ ਇਲਾਵਾ 12 ਮਹੀਨੇ ਦਾ ਡੈਮੇਜ਼ ਪ੍ਰੋਟੈਕਸ਼ਨ ਤੇ ਐਮਜ਼ੋਨ ਕਿੰਡਲ ‘ਤੇ 500 ਰੁਪਏ ਦੀ ਛੋਟ ਵੀ ਮਿਲ ਰਹੀ ਹੈ।