ਨਵੀਂ ਦਿੱਲੀ: 16 ਨਵੰਬਰ ਨੂੰ ਲਾਂਚ ਹੋਣ ਵਾਲੇ ਵਨਪਲਸ 5ਟੀ ਨੂੰ ਲੈ ਕੇ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੰਪਨੀ ਪੂਰੇ ਜ਼ੋਰ-ਸ਼ੋਰ ਨਾਲ ਵਨਪਲਸ 5ਟੀ ਦੇ ਟੀਜ਼ਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਇਸ ਖਾਸ ਪੇਸ਼ਕਸ਼ ਦੇ ਕੁਝ ਨਵੇਂ ਫੀਚਰ ਲੋਕਾਂ ਸਾਹਮਣੇ ਰੱਖ ਰਹੀ ਹੈ।
ਵਨਪਲਸ ਦੇ ਇਸ ਖਾਸ ਸਮਾਰਟਫੋਨ ਨੂੰ ਲੈ ਕੇ ਇੱਕ ਸ਼ੁਰੂਆਤੀ ਅਨਬਲੌਕ ਫੋਟੋ ਗੈਲਰੀ ਸਾਹਮਣੇ ਆਈ ਹੈ। ਇਸ ਗੈਲਰੀ 'ਚੋਂ ਸਭ ਤੋਂ ਖਾਸ ਗੱਲ ਇਹ ਪਤਾ ਲੱਗੀ ਹੈ ਕਿ ਵਨਪਲਸ 5ਟੀ ਅਸਲ 'ਚ ਆਰਓਐਸ ਵਰਗੇ ਡਿਜ਼ਾਇਨ ਦੇ ਨਾਲ ਆਵੇਗਾ। ਇਸ ਖੁਲਾਸੇ ਤੋਂ ਬਾਅਦ ਫੋਨ ਰਿਲੀਜ਼ ਹੋਣ ਤੋਂ ਪਹਿਲਾਂ ਇਹ ਸਾਫ ਹੋ ਗਿਆ ਹੈ ਕਿ ਦੂਜੇ ਫੋਨ ਵਾਂਗ ਇਸ 'ਚ ਵੀ ਬੇਜ਼ਲਲੈਸ ਸਕ੍ਰੀਨ ਹੋਵੇਗੀ।
ਇਸ ਸਮਾਰਟਫੋਨ ਨੂੰ ਲੈ ਕੇ ਕਈ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਵਨਪਲਸ 5ਟੀ ਸਮਾਰਟਫੋਨ ਦਾ ਡਿਜ਼ਾਇਨ ਹਾਲਿਆ ਲਾਂਚ ਹੋਏ ਓਪੋ ਆਰ-11 ਵਾਂਗ ਹੋ ਸਕਦਾ ਹੈ। ਇੱਥੇ ਵਨਪਲਸ 5, 0.5 ਐਮਐਮ ਪਤਲਾ ਸੀ ਉੱਥੇ ਇਸ ਫੋਨ ਬਾਰੇ ਕਿਹਾ ਜਾ ਰਿਹਾ ਹੈ ਕਿ ਵੀ ਇੰਨਾ ਹੀ ਪਤਲਾ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਹੀ ਕੁਝ ਲੀਕ ਹੋਈਆਂ ਖਬਰਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਵਨਪਲਸ 5ਟੀ ਸਮਾਰਟਫੋਨ 'ਚ ਫ੍ਰੰਟ ਕੈਮਰਾ 20 ਮੈਗਾਪਿਕਸਲ ਦਾ ਹੋਵੇਗਾ। ਇਸ ਦੇ ਨਾਲ ਹੀ ਫੋਨ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਸੀ ਕਿ ਵਨਪਲਸ 5ਟੀ ਵਾਇਰਲੈਸ ਚਾਰਜਿੰਗ ਦੇ ਨਾਲ ਹੋਵੇਗਾ ਪਰ ਫੋਟੋ ਗੈਲਰੀ ਵੇਖ ਕੇ ਇਹ ਸਾਫ ਪਤਾ ਲਗ ਰਿਹਾ ਹੈ ਕਿ ਇਸ ਫੋਨ 'ਚ ਅਜਿਹੀ ਕੋਈ ਖਾਸੀਅਤ ਨਹੀਂ।